ਸਿਡਨੀ (ਭਾਸ਼ਾ): ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਅੰਤਰਰਾਸ਼ਟਰੀ ਯਾਤਰਾ ਸਤੰਬਰ ਦੇ ਸ਼ੁਰੂ ਵਿਚ ਮੁੜ ਸ਼ੁਰੂ ਹੋ ਸਕਦੀ ਹੈ। ਇਕ ਮੰਤਰੀ ਨੇ ਬਿਆਨ ਵਿਚ ਕਿਹਾ ਕਿ ਅਜਿਹਾ ਹੋ ਸਕਦਾ ਹੈ ਜੇਕਰ ਵਿਕਟੋਰੀਆ ਰਾਜ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਕੰਟਰੋਲ ਵਿਚ ਲਿਆਂਦਾ ਜਾ ਸਕਿਆ।
ਸਿਡਨੀ ਮਾਰਨਿੰਗ ਹੇਰਾਲਡ ਅਖਬਾਰ ਨੇ ਸ਼ਨੀਵਾਰ ਨੂੰ ਇਕ ਰਿਪੋਰਟ ਵਿਚ ਕਿਹਾ,''ਜਿਵੇਂ ਕਿ ਆਸਟ੍ਰੇਲੀਆ ਵਿਚ 60 ਅਰਬ ਡਾਲਰ ਦਾ ਇਕ ਸਾਲ ਦਾ ਸੈਰ-ਸਪਾਟਾ ਉਦਯੋਗ ਗਲੋਬਲ ਮਹਾਮਾਰੀ ਕਾਰਨ ਪ੍ਰਭਾਵਿਤ ਹੈ, ਇਸ ਦੌਰਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਕ "ਟ੍ਰੈਵਲ ਬੱਬਲ" (travel bubble) ਬਣਾਉਣ ਦੀਆਂ ਯੋਜਨਾਵਾਂ 'ਤੇ ਵਿਚਾਰ ਵਟਾਂਦਰੇ ਕੀਤੇ ਹਨ, ਜੋ ਕਿ ਲਾਜ਼ਮੀ ਕੁਆਰੰਟੀਨ ਤੋਂ ਬਿਨਾਂ ਤਸਮਾਨ ਵਿਚ ਯਾਤਰਾ ਦੀ ਇਜਾਜ਼ਤ ਦੇਵੇਗਾ।'' ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਸਾਈਮਨ ਬਰਮਿੰਘਮ ਨੇ ਕਿਹਾ ਕਿ ਵਿਕਟੋਰੀਆ ਵਿਚ ਕੋਵਿਡ-19 ਮਾਮਲਿਆਂ ਦੇ ਵਧਣ ਦੇ ਬਾਵਜੂਦ, ਸਤੰਬਰ ਵਿਚ ਮੁੜ ਤੋਂ ਖੁੱਲ੍ਹਣ ਲਈ ਦੋਵਾਂ ਦੇਸ਼ਾਂ ਦਰਮਿਆਨ ਨਿਰੰਤਰ ਕੁਆਰੰਟੀਨ ਰਹਿਤ ਯਾਤਰਾ ਸੰਭਵ ਹੈ।
ਇਕ ਇੰਟਰਵਿਊ ਵਿਚ ਉਹਨਾਂ ਨੇ ਕਿਹਾ,"ਇਹ ਇਕ ਯਥਾਰਥਵਾਦੀ ਸਮਾਂ ਸੀਮਾ ਹੈ, ਭਾਵੇਂਕਿ, ਇਹ ਸਪੱਸ਼ਟ ਤੌਰ 'ਤੇ ਵਿਕਟੋਰੀਆ ਦੀ ਸਥਿਤੀ ਜਿਹੀਆਂ ਅਨਿਸ਼ਚਿਤਤਾਵਾਂ ਦੇ ਅਧੀਨ ਹੈ ਅਤੇ ਆਖਰਕਾਰ ਇਸ ਨੂੰ ਨਿਊਜ਼ੀਲੈਂਡ ਸਰਕਾਰ ਦੇ ਸਮਝੌਤੇ ਦੀ ਵੀ ਲੋੜ ਹੈ।'' ਜਦੋਂ ਕਿ ਟ੍ਰੈਵਲ ਇੰਡਸਟਰੀ ਸਮੂਹਾਂ ਨੇ ਸਤੰਬਰ ਨੂੰ ਸੰਭਾਵਤ ਸ਼ੁਰੂਆਤੀ ਤਾਰੀਕ ਦੇ ਤੌਰ 'ਤੇ ਅੱਗੇ ਵਧਾਇਆ ਹੈ। ਬਰਮਿੰਘਮ ਦੀਆਂ ਟਿੱਪਣੀਆਂ ਪਹਿਲੀ ਵਾਰ ਨਿਸ਼ਾਨਦੇਹੀ ਕਰਦੀਆਂ ਹਨ ਕਿ ਆਸਟ੍ਰੇਲੀਆਈ ਸਰਕਾਰ ਨੇ ਇਸ ਨੂੰ ਇਕ ਵਿਹਾਰਕ ਟਾਈਮਲਾਈਨ ਵਜੋਂ ਸਮਰਥਨ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਤਣਾਅ ਵੱਧਣਾ ਤੈਅ, ਕਿਮ ਦੀ ਟਰੰਪ ਨੂੰ ਦੋ ਟੂਕ, ਨਹੀਂ ਹੋਵੇਗੀ ਗੱਲਬਾਤ
ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ, ਪਿਛਲੇ ਹਫਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਤਨ ਨੇ ਕਿਹਾ ਸੀ ਕਿ ਇਹ ਆਸਟ੍ਰੇਲੀਆ ਉੱਤੇ ਨਿਰਭਰ ਕਰਦਾ ਹੈ ਕਿ ਉਹ ਸਿਰਫ ਪੂਰੇ ਦੇਸ਼ ਦੇ ਰੂਪ ਵਿਚ ਨਿਊਜ਼ੀਲੈਂਡ ਲਈ ਖੁੱਲ੍ਹੇਗਾ ਜਾਂ ਕੁਝ ਅਜਿਹੇ ਰਾਜਾਂ ਨੂੰ ਖੋਲ੍ਹਣ ਬਾਰੇ ਵਿਚਾਰ ਕਰੇਗਾ ਜਿੱਥੇ ਕੋਵਿਡ-19 ਦੇ ਮਾਮਲੇ ਕੰਟਰੋਲ ਅਧੀਨ ਸੀ।ਨਿਊਜ਼ੀਲੈਂਡ ਨੇ 8 ਜੂਨ ਨੂੰ ਦੇਸ਼ ਵਿਚ ਕੋਵਿਡ-19 ਦੇ ਕੋਈ ਐਕਟਿਵ ਮਾਮਲੇ ਨਾ ਹੋਣ ਦੀ ਰਿਪੋਰਟ ਕੀਤੇ ਜਾਣ ਤੋਂ ਬਾਅਦ 8 ਜੂਨ ਨੂੰ ਯਾਤਰਾ ਅਤੇ ਗਤੀਵਿਧੀਆਂ 'ਤੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਸਨ।
ਇਹ ਕੋਵਿਡ-19 ਤੋਂ ਪਹਿਲਾਂ ਆਸਟ੍ਰੇਲੀਆਈ ਯਾਤਰੀਆਂ ਲਈ ਸਭ ਤੋਂ ਮਸ਼ਹੂਰ ਮੰਜ਼ਿਲ ਸੀ, 2019 ਵਿਚ ਤਸਮਾਨ ਵਿਚ 1.5 ਮਿਲੀਅਨ ਯਾਤਰਾ ਕੀਤੀ ਗਈ ਸੀ, ਜੋ ਦੇਸ਼ ਆਉਣ ਵਾਲੇ ਸਾਰੇ ਮਹਿਮਾਨਾਂ ਦਾ 40 ਫੀਸਦੀ ਸੀ।ਨਿਊਜ਼ੀਲੈਂਡ ਚੀਨ ਤੋਂ ਬਾਅਦ ਸਾਲ 2019 ਵਿਚ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਸੀ, ਜਿਸ ਵਿਚ 1.4 ਮਿਲੀਅਨ ਯਾਤਰੀ ਦੇਸ਼ ਵਿਚ ਆਉਣ ਵਾਲਿਆਂ ਵਿਚ 15 ਫੀਸਦੀ ਹਿੱਸਾ ਸਨ।
ਲੀਬੀਆ 'ਚ ਕੋਰੋਨਾ ਦੇ 71 ਨਵੇਂ ਮਾਮਲੇ ਦਰਜ, ਪੀੜਤਾਂ ਦੀ ਗਿਣਤੀ 989
NEXT STORY