ਮਾਸਕੋ- ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੇ ਰੂਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਕਿਤੇ ਬੈਂਕਾਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਕਿਤੇ ਰੂਸ 'ਤੇ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਹੁਣ ਜੋ ਖ਼ਬਰ ਆ ਰਹੀ ਹੈ ਉਹ ਬਹੁਤ ਦਿਲਚਸਪ ਹੈ।
ਇਹ ਵੀ ਪੜ੍ਹੋ: ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦਾ ਇਨਾਮ, ਰੂਸੀ ਬਿਜ਼ਨੈੱਸਮੈਨ ਬੋਲਿਆ-ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਆਪਣੀ ਫੇਸਬੁੱਕ ਫਰੈਂਡ ਲਿਸਟ ਤੋਂ ਹਟਾ ਕੇ ਉਨ੍ਹਾਂ ਨੂੰ ਅਨਫਰੈਂਡ ਕਰ ਦਿੱਤਾ ਹੈ। ਇਹ ਖ਼ਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਇਕ ਪਾਸੇ ਜਿੱਥੇ ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਚੱਲ ਰਹੀ ਹੈ। ਉਥੇ ਹੀ ਬਾਈਡੇਨ ਵੱਲੋਂ ਸੋਸ਼ਲ ਮੀਡੀਆ 'ਤੇ ਪੁਤਿਨ ਨੂੰ ਅਨਫ੍ਰੈਂਡ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਪੁਤਿਨ ਦੀ ਫ਼ੌਜ ਦੇ ਕਬਜ਼ੇ ’ਚ ਯੂਰਪ ਦਾ ਸਭ ਤੋਂ ਵੱਡਾ ‘ਪ੍ਰਮਾਣੂ ਪਲਾਂਟ’, ਯੂਕ੍ਰੇਨ ਨੇ ਦੁਨੀਆ ਤੋਂ ਮੰਗੀ ਮਦਦ
ਜਿੱਥੇ ਕਈ ਲੋਕ ਇਸ ਦਾ ਮਜ਼ਾਕ ਉਡਾ ਰਹੇ ਹਨ, ਉੱਥੇ ਹੀ ਕਈ ਲੋਕ ਇਸ ਖ਼ਬਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਉੱਥੇ ਹੀ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਰੂਸ ਨੇ ਫੇਸਬੁੱਕ ’ਤੇ ਬੈਨ ਲਗਾ ਦਿੱਤਾ ਹੈ। ‘ਿਦ ਕੀਵ ਇੰਡੀਪੈਂਡੈਂਟ’ ਦੀ ਰਿਪੋਰਟ ਅਨੁਸਾਰ, ਰੂਸੀ ਸਰਕਾਰ ਦੀ ਸੈਂਸਰਸ਼ਿਪ ਏਜੰਸੀ ‘ਰੋਸਕੋਮਨਾਡਜ਼ੋਰ’ ਨੇ ਦੱਸਿਆ ਕਿ ਫੇਸਬੁੱਕ ਰੂਸੀ ਮੀਡੀਆ ਆਊਟਲੈੱਟਸ ਦੇ ਖ਼ਿਲਾਫ਼ ਭੇਦਭਾਵ ਕਰ ਰਿਹਾ ਹੈ, ਇਸ ਲਈ ਹੀ ਫੇਸਬੁੱਕ ਨੂੰ ਬੈਨ ਕਰਨ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਅਭਿਨੇਤਰੀ ਨੇ ਅਮਰੀਕੀ ਫ਼ੌਜ 'ਚ ਸ਼ਾਮਲ ਹੋ ਕੇ ਰਚਿਆ ਇਤਿਹਾਸ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦਾ ਇਨਾਮ, ਰੂਸੀ ਬਿਜ਼ਨੈੱਸਮੈਨ ਬੋਲਿਆ-ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ
NEXT STORY