ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਡਾਕਟਰਾਂ ਨੇ ਸਰਜਰੀ ਕਰ ਕੇ ਭੂਟਾਨ ਦੀਆਂ ਦੋ ਜੁੜਵਾਂ ਬੱਚੀਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਸੀ। ਹੁਣ ਪੂਰੀ ਤਰ੍ਹਾਂ ਸਿਹਤਮੰਦ ਹੋਣ ਮਗਰੋਂ ਬੱਚੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਬੱਚੀਆਂ 15 ਮਹੀਨੇ ਦੀਆਂ ਸਨ ਅਤੇ ਜਨਮ ਤੋਂ ਹੀ ਇਕ-ਦੂਜੇ ਨਾਲ ਜੁੜੀਆਂ ਹੋਈਆਂ ਸਨ। ਇਨ੍ਹਾਂ ਬੱਚੀਆਂ ਦੇ ਨਾਮ ਨਿਮਾ ਅਤੇ ਦਾਵਾ ਹਨ। ਇਸ ਮਹੀਨੇ 9 ਨਵੰਬਰ ਨੂੰ 25 ਡਾਕਟਰਾਂ ਦੀ ਟੀਮ ਨੇ 6 ਘੰਟੇ ਦੀ ਸਰਜਰੀ ਮਗਰੋਂ ਦੋਹਾਂ ਬੱਚੀਆਂ ਨੂੰ ਵੱਖ ਕੀਤਾ ਸੀ।

ਲੀਡ ਬਾਲ ਮੈਡੀਕਲ ਸਰਜਨ ਜੋ ਕ੍ਰੈਮਰੀ ਨੇ ਕਿਹਾ ਕਿ ਬੱਚੀਆਂ ਚੰਗੇ ਤਰੀਕੇ ਨਾਲ ਠੀਕ ਹੋ ਰਹੀਆਂ ਹਨ ਪਰ ਉਨ੍ਹਾਂ ਦੇ ਭੂਟਾਨ ਪਰਤਣ ਦੀ ਕੋਈ ਤਰੀਕ ਤੈਅ ਨਹੀਂ ਹੋਈ।

ਡਾਕਟਰ ਕ੍ਰੈਮਰੀ ਨੇ ਦੱਸਿਆ,''ਦੋਹਾਂ ਬੱਚੀਆਂ ਨੇ ਸ਼ਾਨਦਾਰ ਰਿਕਵਰੀ ਕੀਤੀ ਹੈ। ਹੁਣ ਦੋਵੇਂ ਸੁਤੰਤਰ ਤੌਰ 'ਤੇ ਕੰਮ ਕਰ ਰਹੀਆਂ ਹਨ ਤੇ ਤੁਰਦੀਆਂ-ਫਿਰਦੀਆਂ ਹਨ।''

ਭੂਟਾਨ ਦੇ ਸਾਬਕਾ ਸ਼ਾਸਕ ਜਿਗਮੇ ਸਿੰਗਏ ਵਾਂਗਚੁੱਕ ਨੇ ਹਸਪਤਾਲ ਦੇ ਮੁੱਖ ਕਾਰਜਕਾਰੀ ਜੋ ਸਟੇਨਵੇਅ ਨੂੰ ਇਕ ਪੱਤਰ ਲਿਖ ਕੇ ਧੰਨਵਾਦ ਕੀਤਾ। ਪੱਤਰ ਵਿਚ ਉਨ੍ਹਾਂ ਨੇ ਲਿਖਿਆ,''ਸਫਲ ਸਰਜਰੀ ਨੇ ਨਿਮਾ ਅਤੇ ਦਾਵਾ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਹੁਣ ਦੋਵੇਂ ਬੱਚੀਆਂ ਜ਼ਿੰਦਗੀ ਦਾ ਆਨੰਦ ਲੈ ਸਕਦੀਆਂ ਹਨ।''

ਆਸਟ੍ਰੇਲੀਆ ਦੀ ਇਕ ਚਿਲਡਰਨ ਫਾਊਂਡੇਸ਼ਨ ਨੇ ਸਰਜਰੀ ਲਈ ਬੱਚੀਆਂ ਤੇ ਉਸ ਦੀ ਮਾਂ ਭੂਮਚੁ ਜ਼ਾਂਗਮੋ ਦੀ ਆਸਟ੍ਰੇਲੀਆ ਆਉਣ ਵਿਚ ਮਦਦ ਕੀਤੀ ਸੀ। ਉਹ ਅਕਤੂਬਰ ਮਹੀਨੇ ਆਸਟ੍ਰੇਲੀਆ ਪਹੁੰਚੇ ਪਰ ਉਸ ਸਮੇਂ ਬੱਚੀਆਂ ਸਰਜਰੀ ਦੇ ਲਾਇਕ ਨਹੀਂ ਸੀ। ਦੋਵੇਂ ਸਰੀਰਕ ਰੂਪ ਵਿਚ ਕਮਜ਼ੋਰ ਸਨ। ਇਕ ਮਹੀਨੇ ਤੱਕ ਡਾਕਟਰਾਂ ਦੀ ਨਿਗਰਾਨੀ ਵਿਚ ਰਹਿਣ ਅਤੇ ਸਹੀ ਖੁਰਾਕ ਮਿਲਣ ਮਗਰੋਂ ਦੋਵੇਂ ਸਰਜਰੀ ਲਾਇਕ ਬਣੀਆਂ।

ਜਦੋਂ ਜ਼ਾਂਗਮੋ ਆਪਣੀ ਬੱਚੀਆਂ ਨੂੰ ਲੈ ਕੇ ਹਸਪਤਾਲ ਵਿਚੋਂ ਬਾਹਰ ਨਿਕਲ ਰਹੀ ਸੀ ਤਾਂ ਉਸ ਨੇ ਅੰਗਰੇਜ਼ੀ ਵਿਚ ਥੈਂਕ ਯੂ ਕਹਿ ਕੇ ਸਾਰਿਆਂ ਦਾ ਧੰਨਵਾਦ ਕੀਤਾ।
ਨਿਊਜ਼ੀਲੈਂਡ 'ਚ ਸਟ੍ਰਾਬੇਰੀ 'ਚੋਂ ਮਿਲੀ ਸੂਈ, ਮਚਿਆ ਹੜਕੰਪ
NEXT STORY