ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆਈ ਸੰਘੀ ਸਰਕਾਰ ਦੇ ‘ਕੋਵਿਡ ਸੇਫ ਆਸਟਰੇਲੀਆ ਰੋਡਮੈਪ’ ਦੇ ਤੀਜੇ ਪੜਾਅ ਅਧੀਨ ਘੋਸ਼ਣਾ ਕੀਤੀ ਗਈ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਯਾਤਰਾ ਸਬੰਧੀ ਸਰਹੱਦੀ ਪਾਬੰਦੀਆਂ ਨੂੰ ਜੁਲਾਈ ਦੇ ਸ਼ੁਰੂ ਵਿੱਚ ਹਟਾਉਂਦੇ ਹੋਏ ਵਿਦਿਆਰਥੀਆਂ ਨੂੰ ਵਾਪਸ ਆਉਣ ਦਾ ਸੱਦਾ ਦੇ ਸਕਦੀ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਇਸ ਬਿਆਨ ਨਾਲ ਵਿਦੇਸ਼ੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿਚ ਵਾਪਸ ਆਉਣ ਦਾ ਰਾਹ ਪੱਧਰਾ ਹੁੰਦਾ ਦਿਖਾਈ ਦੇ ਰਿਹਾ ਹੈ।
ਮੌਰੀਸਨ ਨੇ ਹੋਰ ਕਿਹਾ ਕਿ ਤੀਜੇ ਪੜਾਅ ਦਾ ਅਗਾਜ ਤਹਿਸ਼ੁਦਾ ਅਲੱਗ-ਅਲੱਗ ਪਾਬੰਦੀਆਂ ਦੇ ਅਨੁਸਾਰ ਹੀ ਕੀਤਾ ਜਾਣਾ ਹੈ। ਗੌਰਤਲਬ ਹੈ ਕਿ ਆਸਟ੍ਰੇਲੀਆ ਦੇ ਅਦਾਰਿਆਂ ਵਿਚ ਦਾਖਲ ਹੋਣ ਵਾਲੇ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਦੇਸ਼ ਦੀ 40 ਅਰਬ ਡਾਲਰ ਸਲਾਨਾ ਦੀ ਆਰਥਿਕਤਾ ਜੁੜੀ ਹੋਈ ਹੈ। ਸਰਹੱਦੀ ਪਾਬੰਦੀਆਂ ਦੇ ਕਾਰਨ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੇ ਕੈਂਪਸ ਵੱਡੇ ਘਾਟੇ ਵਿੱਚ ਜਾਣੇ ਸ਼ੁਰੂ ਹੋ ਗਏ ਹਨ। ਅੰਤਰਰਾਸ਼ਟਰੀ ਸਿੱਖਿਆ ਲਾਬੀ ਵਿਦੇਸ਼ੀ ਵਿਦਿਆਰਥੀਆਂ ਲਈ ਯਾਤਰਾ ਪਾਬੰਦੀ ਦੀ ਛੋਟ ਲਈ ਜ਼ੋਰ ਦੇ ਰਹੀ ਹੈ। “ਸਪੱਸ਼ਟ ਤੌਰ 'ਤੇ ਬਿਨਾਂ ਕਿਸੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੇਸ਼ ਵਿਚ ਨਾ ਆਉਣ ਦੇ ਕਾਰਨ, ਆਸਟ੍ਰੇਲੀਆ ਦਾ ਚੌਥਾ ਸਭ ਤੋਂ ਵੱਡਾ ਉਦਯੋਗ ਇਕ ਵੱਡੇ ਸੰਕਟ ਵਿਚ ਹੈ”।
ਪੜ੍ਹੋ ਇਹ ਅਹਿਮ ਖਬਰ- ਟਰੰਪ ਦਾ ਦਾਅਵਾ, ਬਿਨਾਂ ਵੈਕਸੀਨ ਦੇ ਖਤਮ ਹੋ ਜਾਵੇਗਾ ਕੋਰੋਨਾ
ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਸੀਈਓ ਫਿਲ ਹਨੀਵੁੱਡ ਨੇ ਕਿਹਾ,''ਕੋਵਿਡ-19 ਕੋਆਰਡੀਨੇਸ਼ਨ ਕਮਿਸ਼ਨ ਦੀ ਚੇਅਰ ਨੇਵ ਪਾਵਰ ਨੇ ਸਿੱਖਿਆ ਨੂੰ ਜਲਦੀ ਤੋਂ ਜਲਦੀ ਮੁੜ ਤੋਂ ਉਭਾਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਾਪਸ ਲਿਆਉਣ ਲਈ ਯੂਨੀਵਰਸਿਟੀ ਦੁਆਰਾ ਫੰਡ ਕੀਤੇ ਚਾਰਟਰ ਉਡਾਣਾਂ ਦੀ ਸੰਭਾਵਨਾ ਦਾ ਸੁਝਾਅ ਵੀ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਚੀਨ ਤੋਂ ਬਾਅਦ ਭਾਰਤ ਤੋਂ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ‘ਚ ਪੜ੍ਹੀਈ ਅਤੇ ਆਪਣੇ ਵਧੀਆ ਭਵਿੱਖ ਲਈ ਆਉਂਦੇ ਹਨ।
ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਬਚਾਅ ਲਈ ਦਿੱਤੇ ਮਾਸਕ
NEXT STORY