ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਕੇਨਜ਼ ਦੇ ਵੈਨਗੈਟੀ ਬੀਚ 'ਤੇ ਆਸਟ੍ਰੇਲੀਅਨ ਔਰਤ ਟੋਇਆ ਕੌਰਡਿੰਗਲੀ (24) ਦਾ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਉਹ ਆਪਣੇ ਕੁੱਤੇ ਨਾਲ 21, ਅਕਤੂਬਰ 2018 ਨੂੰ ਸੈਰ ਕਰਨ ਗਈ ਸੀ ਅਤੇ ਮੁੜ ਵਾਪਸ ਨਾ ਆਈ। ਔਰਤ ਦੇ ਅਚਾਨਕ ਲਾਪਤਾ ਹੋਣ ਦੇ ਦੂਸਰੇ ਦਿਨ ਉਸ ਦੇ ਪਰਿਵਾਰ ਅਤੇ ਪੁਲਸ ਵਲੋਂ ਉਸ ਦੀ ਭਾਲ ਕੀਤੀ ਗਈ । ਉਨ੍ਹਾਂ ਨੂੰ ਔਰਤ ਦੀ ਲਾਸ਼ ਮਿਲੀ ,ਜਿਸ ਨੂੰ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਕਤਲ ਕਰਨ ਤੋਂ ਪਹਿਲਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ।
ਪੁਲਸ ਮੁਤਾਬਕ ਇਸ ਕਤਲ ਕੇਸ ਦੀਆਂ ਤਾਰਾਂ ਭਾਰਤੀ ਮੂਲ ਦੇ ਵਿਅਕਤੀ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ। ਇਸ ਭੇਦਭਰੇ ਕਤਲ ਦੇ ਸਬੰਧ ਵਿੱਚ ਕੁਈਨਜ਼ਲੈਂਡ ਪੁਲਸ, ਆਸਟ੍ਰੇਲੀਅਨ ਸੰਘੀ ਪੁਲਸ, ਇੰਟਰਪੋਲ ਤੇ ਭਾਰਤੀ ਜਾਂਚ ਏਜੰਸੀਆਂ ਵਲੋਂ ਸ਼ੱਕੀ ਭਾਰਤੀ ਵਿਅਕਤੀ ਨੂੰ ਲੱਭਣ ਲਈ ਤਾਲ-ਮੇਲ ਬਣਾਇਆ ਜਾ ਰਿਹਾ ਹੈ। ਇਹ ਸ਼ੱਕੀ ਵਿਅਕਤੀ ਕੇਨਜ਼ ਦੇ ਇਸਿੰਫਲ ਕਸਬੇ ਵਿਖੇ ਬਤੌਰ ਨਰਸ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਕਤਲ ਵਾਲੇ ਦਿਨ ਇਸ ਵਿਅਕਤੀ ਵਲੋਂ ਭਾਰਤ ਲਈ ਜਹਾਜ਼ ਦੀ ਟਿਕਟ ਖਰੀਦੀ ਗਈ ਤੇ ਦੂਸਰੇ ਦਿਨ ਇਹ ਵਿਅਕਤੀ ਆਸਟ੍ਰੇਲੀਆ ਛੱਡ ਗਿਆ। ਜਾਂਚ ਦੌਰਾਨ ਦੱਸਿਆ ਗਿਆ ਹੈ ਕਿ ਸ਼ੱਕੀ ਕਾਤਲ ਪੰਜਾਬੀ ਤੇ ਹਿੰਦੀ ਭਾਸ਼ਾ 'ਚ ਮੁਹਾਰਤ ਰੱਖਦਾ ਹੈ। ਉਸ ਦੇ ਚਿਹਰੇ 'ਤੇ ਕੁਝ ਨਿਸ਼ਾਨ ਵੀ ਹਨ।ਪੁਲਸ ਵਲੋਂ ਸ਼ੱਕੀ ਕਾਤਲ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। ਵਾਰਦਾਤ ਨਾਲ ਜੁੜੇ ਕਿਸੇ ਵੀ ਅਹਿਮ ਸੁਰਾਗ ਨਾਲ ਸਬੰਧਤ ਜਾਣਕਾਰੀ ਲਈ ਪੁਲਸ ਵਲੋਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਸਥਾਨਕ ਭਾਈਚਾਰੇ ਤੇ ਪਰਿਵਾਰ ਵਲੋਂ ਸਰਕਾਰ ਤੋਂ ਵੱਡੇ ਪੱਧਰ 'ਤੇ ਇਨਸਾਫ ਦੀ ਮੰਗ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਵਿੱਚ ਇਹ ਕਤਲ ਕੇਸ ਚਰਚਾ ਦਾ ਵਿਸ਼ਾ ਬਣ ਸਕਦਾ ਹੈ।
ਗੁੱਸੇ ਵਾਲੀ ਆਵਾਜ਼ 'ਤੇ ਤੇਜ਼ੀ ਨਾਲ ਧਿਆਨ ਦਿੰਦਾ ਹੈ ਦਿਮਾਗ
NEXT STORY