ਰੋਮ (ਟੇਕ ਚੰਦ)- ਅਲੌਕਿਕ ਸ਼ਕਤੀ ਦੇ ਮਾਲਕ, ਰੂਹਾਨੀਅਤ ਦੇ ਮੁਜਸਮਾ ਮਹਾਨ ਪਾਕਿ-ਪਵਿੱਤਰ ਰੂਹ ਧੰਨ-ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਦੀ 85ਵੀਂ ਬਰਸੀ 'ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਚੀਜੋਲੇ (ਮਾਨਤੋਵਾ) ਵਿਖੇ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਪ੍ਰਬੰਧਕ ਕਮੇਟੀ ਮਾਨਤੋਵਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ।
ਇਸ ਸਮਾਗਮ 'ਚ ਸੰਗਤਾਂ ਹੁੰਮ-ਹੁੰਮਾਂ ਕੇ ਪਹੁੰਚੀਆਂ। ਇਸ ਸਮਾਗਮ ਵਿੱਚ ਗਾਇਕ ਸੌਂਧੀ ਸਾਹਿਬ ਅਤੇ ਡਾਕਟਰ ਨਵਦੀਪ ਸਿੰਘ ਜਗਤਪੁਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਰਵਿੰਦਰ ਲਾਡੀ ਮਾਨ ਨੇ ਕਿਹਾ ਕਿ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਸਮੁੱਚਾ ਜੀਵਨ ਮਨੁੱਖਤਾ ਦੇ ਭਲੇ ਹਿੱਤ ਸਮਰਪਿਤ ਰਿਹਾ।

ਉਨ੍ਹਾਂ ਨੇ ਭੁੱਲੀ-ਭਟਕੀ ਲੋਕਾਈ ਨੂੰ ਸੱਚ ਦੇ ਰਾਹ 'ਤੇ ਤੋਰ ਕੇ ਰੱਬੀ ਬਾਣੀ ਦੇ ਨਾਲ ਜੋੜਿਆ। ਉਨਾਂ ਅੱਗੇ ਕਿਹਾ ਕਿ ਸਾਨੂੰ ਉਨ੍ਹਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਗਾਇਕ ਵਿਜੇ ਕੁਮਾਰ ਤਰਵੀਜੋ ਨੇ ਰਾਜਾ ਸਾਹਿਬ ਜੀ ਦੀ ਮਹਿਮਾ ਦਾ ਗੁਣ-ਗਾਣ ਵੱਖ-ਵੱਖ ਸ਼ਬਦਾਂ ਰਾਹੀਂ ਕੀਤਾ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਦੇਵਰਾਜ ਜੱਸਲ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਤੋਵਾ, ਪ੍ਰਸ਼ੋਤਮ ਲਾਲ ਢੰਡਾ, ਬਲਜੀਤ ਬਖਲੌਰ, ਸੋਨੂੰ ਸਿੰਘਪੁਰ, ਮਾਣੀ ਮਾਨ, ਟਿੱਕਾ ਮਾਨ, ਰਾਜਵੀਰ ਸਿੰਘ ਜਗਤਪੁਰ, ਬਲਰਾਮ ਸਿੰਘ, ਜਸਵੰਤ ਸਿੰਘ, ਸੁਖਮਨ ਸਿੰਘ, ਸੋਨੂੰ ਬਖਲੌਰ, ਪਰਵਿੰਦਰ ਕੁਮਾਰ ਰਿੰਕੂ ਆਦਿ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੂਟਾਨ ਨਾਲ ਸਰਹੱਦ ਪਾਰ ਰੇਲ ਸੰਪਰਕ ਸਥਾਪਿਤ ਕਰੇਗਾ ਭਾਰਤ ! 4,033 ਕਰੋੜ ਦੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ
NEXT STORY