ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰੀ ਕੈਰੋਲੀਨਾ ਦੇ ਇਕ ਤੱਟੀ ਸ਼ਹਿਰ ’ਚ ਬਾਰ ’ਚ ਇਕੱਠੀ ਹੋਈ ਭੀੜ ’ਤੇ ਸ਼ਨੀਵਾਰ ਰਾਤ ਇਕ ਕਿਸ਼ਤੀ ਰਾਹੀਂ ਫਾਇਰਿੰਗ ਕੀਤੀ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 8 ਹੋਰ ਜ਼ਖਮੀ ਹੋ ਗਏ।
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਰਾਤ ਲੱਗਭਗ 9:30 ਵਜੇ ਸਾਊਥਪੋਰਟ ਤੱਟ ’ਤੇ ਸਥਿਤ ਬਾਰ ਅਤੇ ਰੈਸਟੋਰੈਂਟ ਨੇੜੇ ਹੋਈ। ਜਾਂਚਕਾਰਾਂ ਨੇ ਕਿਹਾ ਕਿ ਹਮਲਾਵਰ ਇਕ ਛੋਟੀ ਕਿਸ਼ਤੀ ’ਚ ਕਿਨਾਰੇ ਕੋਲ ਪਹੁੰਚਿਆ, ਥੋੜ੍ਹੀ ਦੇਰ ਬਾਅਦ ਉਹ ਭੀੜ ’ਤੇ ਗੋਲੀਬਾਰੀ ਕਰ ਕੇ ਭੱਜ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਪੁੱਛਗਿੱਛ ਲਈ ਸਾਊਥਪੋਰਟ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਲਾਕਡਾਊਨ ! ਇੰਟਰਨੈੱਟ ਵੀ ਬੰਦ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਾਕਡਾਊਨ ! ਇੰਟਰਨੈੱਟ ਵੀ ਬੰਦ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
NEXT STORY