ਰੋਮ (ਦਲਵੀਰ ਸਿੰਘ ਕੈਂਥ)- ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਦੇ ਉਨ੍ਹਾਂ ਲੋਕਾਂ ਲਈ ਸੰਘਰਸ਼ ਕੀਤਾ ਜਿਨ੍ਹਾਂ ਦੀ ਗਿਣਤੀ ਉਸ ਸਮੇਂ ਸਮਾਜ ਵਿੱਚ ਨਾਂਹ ਦੇ ਬਰਾਬਰ ਸੀ। ਇਨ੍ਹਾਂ ਲੋਕਾਂ ਨੂੰ ਨਾਂਹੀ ਪੜ੍ਹਨ ਦਾ ਅਧਿਕਾਰ ਸੀ ਅਤੇ ਨਾਂਹੀ ਚੰਗਾ ਜੀਵਨ ਜਿਊਣ ਦਾ ਅਧਿਕਾਰ ਸੀ ਹੋਰ ਤਾਂ ਹੋਰ ਕਿਸਾਨ ਭਰਾਵਾਂ ਨੂੰ ਉਨ੍ਹਾਂ ਦੀਆਂ ਹੀ ਜ਼ਮੀਨਾਂ ਦੀ ਮਲਕੀਅਤ ਨਹੀਂ ਸੀ ਮਿਲਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਰਪ ਦੀ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ:) ਇਟਲੀ ਨੇ ਜਗਬਾਣੀ ਨਾਲ ਬਾਬਾ ਸਾਹਿਬ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਮੌਕੇ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਅਜਿਹੇ ਲੋਕਾਂ ਨੂੰ ਸਮਾਜ ਵਿੱਚ ਬਰਾਬਰਤਾ ਦੇ ਹੱਕ ਲੈਕੇ ਦੇਣ ਲਈ ਆਪਣਾ ਜੀਵਨ ਤੇ ਪਰਿਵਾਰ ਖੁਸ਼ੀ-ਖੁਸ਼ੀ ਨਿਸ਼ਾਵਰ ਕਰ ਦਿੱਤੇ, ਜਿਨ੍ਹਾਂ ਨੂੰ ਮੌਕੇ ਦੇ ਹਾਕਮੀ ਜਾਨਵਰਾਂ ਬਰਾਬਰ ਸਮਝਦੇ ਸਨ।
ਇਤਿਹਾਸ ਗਵਾਹ ਹੈ ਕਿ ਜੇਕਰ ਭਾਰਤੀ ਇਤਿਹਾਸ ਵਿੱਚ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਤਾਂ ਉਹ ਲੋਕ ਗੁਲਾਮੀ ਵਾਲਾ ਜੀਵਨ ਬਸਰ ਕਰਦੇ ਹੋਣੇ ਸਨ ਜੋ ਵਿਦੇਸ਼ਾਂ ‘ਚ ਬਾਬਾ ਸਾਹਿਬ ਨੂੰ ਹੀ ਅੱਜ-ਕੱਲ੍ਹ ਹੁੱਜਤਾਂ ਕਰਕੇ ਦੱਸਦੇ ਹਨ। ਅਜਿਹੇ ਲੋਕ ਆਪਣੀ ਨਿੱਜੀ ਸੁਆਰਥਾਂ ਲਈ ਸਮਾਜ ਨੂੰ ਦੋ ਫਾੜ ਕਰਨ ਵਿੱਚ ਲੱਗੇ ਹੋਏ ਹਨ। ਭਾਰਤੀ ਸੰਵਿਧਾਨ ਦੀ ਬਦੌਲਤ ਹੀ ਸਾਡਾ ਸਿੱਖ ਭਾਈਚਾਰਾ ਪੰਜ ਕਰਾਰਾ ਵਿੱਚੋਂ ਇੱਕ ਕਕਾਰ ਸਿਰੀ ਸਾਹਿਬ ਵੱਡੇ ਸਾਇਜ ਦਾ ਵੀ ਲੈਕੇ ਪੂਰੇ ਦੇਸ ਵਿੱਚ ਬਿਨਾਂ ਰੋਕ-ਟੋਕ ਘੁੰਮ ਸਕਦਾ ਹੈ। ਬਾਬਾ ਸਾਹਿਬ ਨੂੰ ਸਿੱਖੀ ਨਾਲ ਬਹੁਤ ਲਗਾਓ ਸੀ ਜਿਸ ਲਈ ਉਨ੍ਹਾਂ ਮਹਾਰਾਸ਼ਟਰ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਲਈ ਮਹਿੰਗੀ ਜ਼ਮੀਨ ਦਾਨ ਦਿੱਤੀ ਉੱਥੇ ਗੁਰੂ ਨਾਨਕ ਖਾਲਸਾ ਕਾਲਜ ਬੰਬੇ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਪੜ੍ਹੋ ਇਹ ਅਹਿਮ ਖ਼ਬਰ-'ਸਿੱਖਸ ਆਫ਼ ਅਮੈਰਿਕਾ’ ਨੇ ਧੂਰੀ ’ਚ 14 ਲੜਕੀਆਂ ਦੇ ਕਰਵਾਏ ਅਨੰਦ ਕਾਰਜ (ਤਸਵੀਰਾਂ)
ਇਸ ਮੌਕੇ ਹਾਜ਼ਰੀਨ ਸਾਥੀਆਂ ਨੇ ਇਹ ਵੀ ਵਚਨਬੱਧਤਾ ਪ੍ਰਗਟਾਈ ਕਿ ਉਹ ਆਉਣ ਵਾਲੇ ਸਮੇ ਵਿਚ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਪਹਿਲਾਂ ਨਾਲੋਂ ਵੀ ਹੋਰ ਪ੍ਰਫੁਲੱਤ ਕਰਨ ਲਈ ਜੰਗੀ ਪੱਧਰ ਤੇ ਯਤਨਸ਼ੀਲ ਰਹਿਣਗੇ ਤੇ ਉਨ੍ਹਾਂ ਦੇ ਮਿਸ਼ਨ ਦਾ ਦੀਵਾ ਘਰ-ਘਰ ਲੈਕੇ ਜਾਣਗੇ। ਜਿਹੜੇ ਲੋਕ ਬਾਬਾ ਸਾਹਿਬ ਦੀਆਂ ਸਮਾਜ ਲਈ ਕੀਤੀਆਂ ਘਾਲਣਾਵਾਂ ਜਾਂ ਉਨ੍ਹਾਂ ਦੀਆਂ ਬਣੀਆਂ ਯਾਦਗਾਰਾਂ ਨਾਲ ਕਿਸੇ ਵੀ ਪੱਖੋਂ ਗ਼ਲਤ ਕਰਨਾ ਚਾਹੁੰਦੇ ਉਨ੍ਹਾਂ ਲਈ ਹਾਲੇ ਵੀ ਸਮਾਂ ਹੈ ਸੁਧਰ ਜਾਣ ਨਹੀਂ ਤਾਂ ਸਿਵਾਏ ਪਛਤਾਵੇ ਦੇ ਉਨ੍ਹਾਂ ਕੋਲ ਕੁਝ ਨਹੀਂ ਹੋਣਾ। ਬਾਬਾ ਸਾਹਿਬ ਦੇ ਪੈਰੋਕਾਰ ਸਭ ਦਾ ਸਤਿਕਾਰ ਕਰਦੇ ਹਨ ਤੇ ਆਸ ਪ੍ਰਗਟਾਉਂਦੇ ਹਨ ਕਿ ਉਹ ਉਨ੍ਹਾਂ ਦੇ ਇਸ ਫ਼ਲਸਫ਼ੇ ਲਈ ਸਾਥ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕੈਨੇਡਾ 'ਚ ਪਾਕਿਸਤਾਨ ਵਿਰੋਧੀ ਨਾਅਰੇ, ਪ੍ਰਦਰਸ਼ਨਕਾਰੀਆਂ ਨੇ ਕੀਤੀ ਇਹ ਮੰਗ
NEXT STORY