ਢਾਕਾ - ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦੇਸ਼ ਤੋਂ ਬੇਦਖਲ ਕਰਨ ਤੋਂ ਬਾਅਦ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਦੀਆਂ ਦੋ ਮੁੱਖ ਰਾਜਨੀਤਿਕ ਪਾਰਟੀਆਂ ਵੱਲੋਂ ਜਲਦੀ ਚੋਣਾਂ ਕਰਵਾਉਣ ਦੇ ਸੱਦੇ ਨੂੰ ਠੁਕਰਾ ਦਿੱਤਾ ਗਿਆ ਹੈ। ਹੁਣ ਚਾਰ ਪ੍ਰਦਰਸ਼ਨਕਾਰੀ ਨੇਤਾਵਾਂ ਨਾਲ ਮੁਲਾਕਾਤਾਂ ਅਨੁਸਾਰ ਸਥਾਨਿਕ ਸੁਧਾਰਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਇਹ ਵਿਦਿਆਰਥੀ ਪ੍ਰਦਰਸ਼ਨਕਾਰੀ ਆਪਣੀ ਪਾਰਟੀ ਬਣਾਉਣ 'ਤੇ ਵਿਚਾਰ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਪਿਛਲੇ 15 ਸਾਲਾਂ ਦੇ ਇਤਿਹਾਸ(ਜਿਸ 'ਚ ਹਸੀਨਾ ਨੇ ਲੋਹੇ ਦੀ ਮੁੱਠੀ ਨਾਲ ਲਗਭਗ 170 ਮਿਲੀਅਨ ਦੀ ਆਬਾਦੀ ਵਾਲੇ ਦੇਸ਼ 'ਤੇ ਰਾਜ ਕੀਤਾ) ਨੂੰ ਦੁਹਰਾਉਣ ਤੋਂ ਬਚਣ ਲਈ ਵਿਦਿਆਰਥੀ ਸੰਗਠਨ ਇਸ ਫ਼ੈਸਲੇ ਬਾਰੇ ਵਿਚਾਰ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੇ ਅੱਧ ਤੋਂ ਮੁੱਠੀ ਭਰ ਵਿਦਿਆਰਥੀਆਂ ਨੇ ਸਰਕਾਰੀ ਨੌਕਰੀਆਂ ਨੂੰ ਰਾਖਵਾਂ ਕਰਨ ਵਾਲੇ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨਾਂ ਦਾ ਆਯੋਜਨ ਕਰਨਾ ਸ਼ੁਰੂ ਕੀਤਾ।
ਕੁਝ ਹਫ਼ਤਿਆਂ ਦੇ ਅੰਦਰ ਹੀ, ਹਸੀਨਾ ਸਰਕਾਰ ਦੀ ਕੋਟਾ-ਵਿਰੋਧੀ ਪ੍ਰਦਰਸ਼ਨਕਾਰੀਆਂ 'ਤੇ ਬੇਰਹਿਮ ਕਾਰਵਾਈ ਕਾਰਨ ਲੋਕਾਂ ਵਿਚ ਗੁੱਸੇ ਦੀ ਲਹਿਰ ਭੜਕ ਗਈ। 1971 ਵਿੱਚ ਬੰਗਲਾਦੇਸ਼ ਦੀ ਪਾਕਿਸਤਾਨ ਤੋਂ ਆਜ਼ਾਦੀ ਦੀ ਲੜਾਈ ਤੋਂ ਬਾਅਦ ਹਿੰਸਾ ਦੇ ਸਭ ਤੋਂ ਵੱਡੇ ਮੁਕਾਬਲੇ ਵਿੱਚ ਘੱਟੋ ਘੱਟ 300 ਲੋਕ ਮਾਰੇ ਗਏ ਸਨ।
ਅੰਦੋਲਨ ਨੂੰ ਇੱਕ ਜਨਰਲ ਜ਼ੈਡ ਕ੍ਰਾਂਤੀ ਦੇ ਰੂਪ ਵਿੱਚ ਭਰਪੂਰ ਹੁੰਗਾਰਾ ਮਿਲਿਆ, ਜੋ ਕਿ ਨੌਜਵਾਨ ਬੰਗਲਾਦੇਸ਼ੀਆਂ ਦੇ ਸਾਲਾਂ ਤੋਂ ਜਾਰੀ ਬੇਰੁਜ਼ਗਾਰੀ ਦੇ ਵਾਧੇ, ਕਲੇਪਟੋਕਰੇਸੀ ਦੇ ਦੋਸ਼ਾਂ ਅਤੇ ਸੁੰਗੜਦੀ ਨਾਗਰਿਕ ਸੁਤੰਤਰਤਾਵਾਂ ਦੇ ਦੱਬੇ ਹੋਏ ਰੋਸ ਭਾਵ ਗੁੱਸੇ ਦੁਆਰਾ ਪ੍ਰੇਰਿਤ ਸੀ।
ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਇੱਕ ਅੰਤਰਿਮ ਸਰਕਾਰ - ਜਿਸ ਵਿੱਚ ਸੀਨੀਅਰ ਅਹੁਦਿਆਂ 'ਤੇ ਦੋ ਵਿਦਿਆਰਥੀ ਆਗੂ ਸ਼ਾਮਲ ਹਨ - ਹੁਣ ਦੇਸ਼ ਨੂੰ ਚਲਾ ਰਹੇ ਹਨ।
ਪਿਛਲੇ ਤਿੰਨ ਦਹਾਕਿਆਂ ਦੇ ਜ਼ਿਆਦਾਤਰ ਸਮੇਂ ਤੋਂ, ਬੰਗਲਾਦੇਸ਼ 'ਤੇ ਜਾਂ ਤਾਂ ਹਸੀਨਾ ਦੀ ਅਵਾਮੀ ਲੀਗ ਜਾਂ ਉਸਦੀ ਵਿਰੋਧੀ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੁਆਰਾ ਸ਼ਾਸਨ ਕੀਤਾ ਗਿਆ ਹੈ, ਜੋ ਦੋਵੇਂ ਆਪਣੇ 70 ਦੇ ਦਹਾਕੇ ਦੇ ਹਨ।
ਸਰਕਾਰ ਅਤੇ ਸਮਾਜਿਕ ਸਮੂਹਾਂ ਜਿਵੇਂ ਕਿ ਅਧਿਆਪਕਾਂ ਅਤੇ ਕਾਰਕੁੰਨਾਂ ਵਿਚਕਾਰ ਤਾਲਮੇਲ ਬਣਾਉਣ ਲਈ ਕੰਮ ਕਰਨ ਵਾਲੀ ਕਮੇਟੀ ਦੀ ਪ੍ਰਧਾਨਗੀ ਕਰਨ ਵਾਲੇ ਮਹਿਫੁਜ ਆਲਮ ਨੇ ਕਿਹਾ, ਵਿਦਿਆਰਥੀ ਆਗੂ ਦੋਗਲੇਪਣ ਨੂੰ ਖਤਮ ਕਰਨ ਲਈ ਇੱਕ ਸਿਆਸੀ ਪਾਰਟੀ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ।
ਲਗਭਗ ਇੱਕ ਮਹੀਨੇ ਵਿੱਚ ਫੈਸਲਾ ਲੈ ਲਿਆ ਜਾਵੇਗਾ, 26 ਸਾਲਾ ਕਾਨੂੰਨ ਦੇ ਵਿਦਿਆਰਥੀ ਨੇ ਇਕ ਅਖ਼ਬਾਰ ਨੂੰ ਦੱਸਿਆ, ਵਿਰੋਧੀ ਧਿਰ ਦੇ ਆਗੂ ਇੱਕ ਪਲੇਟਫਾਰਮ 'ਤੇ ਫੈਸਲਾ ਕਰਨ ਤੋਂ ਪਹਿਲਾਂ ਆਮ ਵੋਟਰਾਂ ਨਾਲ ਵਿਆਪਕ ਤੌਰ 'ਤੇ ਸਲਾਹ ਕਰਨਾ ਚਾਹੁੰਦੇ ਸਨ।
ਉਹਨਾਂ ਦੇ ਅੰਦੋਲਨ ਦੇ ਸਿਆਸੀ ਭਵਿੱਖ ਲਈ ਵਿਦਿਆਰਥੀਆਂ ਦੀਆਂ ਯੋਜਨਾਵਾਂ ਦੇ ਵੇਰਵੇ ਪਹਿਲਾਂ ਨਹੀਂ ਦੱਸੇ ਗਏ ਹਨ।
ਢਾਕਾ ਯੂਨੀਵਰਸਿਟੀ ਦੇ ਆਰਟਸ ਫੈਕਲਟੀ ਦੇ ਗੇਟਾਂ 'ਤੇ ਉਨ੍ਹਾਂ ਕਿਹਾ, "ਲੋਕ ਦੋ ਸਿਆਸੀ ਪਾਰਟੀਆਂ ਤੋਂ ਸੱਚਮੁੱਚ ਥੱਕ ਚੁੱਕੇ ਹਨ। ਉਨ੍ਹਾਂ ਨੂੰ ਸਾਡੇ 'ਤੇ ਭਰੋਸਾ ਹੈ।"
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਨਵੰਬਰ 'ਚ ਰੱਖਿਆ ਸੀ ਵਿਆਹ
NEXT STORY