ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ 'ਓਵਲ ਆਫਿਸ' 'ਚ ਮੁਲਾਕਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਸਣਯੋਗ ਹੈ ਕਿ ਅਮਰੀਕਾ ਵਿਚ ਡੋਨਾਲਡ ਟਰੰਪ ਰਾਸ਼ਟਰਪਤੀ ਚੁਣੇ ਗਏ ਹਨ। ਬਾਈਡੇਨ ਨੇ ਟਰੰਪ ਨੂੰ ਮੁਲਾਕਾਤ ਲਈ ਓਵਲ ਦਫਤਰ ਬੁਲਾਇਆ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ। ਖਬਰਾਂ ਮੁਤਾਬਕ ਟਰੰਪ ਬਾਈਡੇਨ ਦੇ ਸੱਦੇ 'ਤੇ ਓਵਲ ਦਫਤਰ ਆਉਣਗੇ। ਅਮਰੀਕੀ ਸਮੇਂ ਮੁਤਾਬਕ ਦੋਵਾਂ ਨੇਤਾਵਾਂ ਦੀ ਮੁਲਾਕਾਤ ਬੁੱਧਵਾਰ ਸਵੇਰੇ 11 ਵਜੇ ਹੋਵੇਗੀ। ਰਿਪੋਰਟਾਂ ਮੁਤਾਬਕ ਸੱਤਾ ਦੇ ਤਬਾਦਲੇ ਨੂੰ ਲੈ ਕੇ ਇਹ ਰਸਮੀ ਮੀਟਿੰਗ ਹੋਣੀ ਹੈ। ਦੱਸਣਯੋਗ ਹੈ ਕਿ ਟਰੰਪ ਦਾ ਸਹੁੰ ਚੁੱਕ ਸਮਾਗਮ ਅਗਲੇ ਸਾਲ 20 ਜਨਵਰੀ ਨੂੰ ਹੋਵੇਗਾ।
ਇਹ ਵੀ ਪੜ੍ਹੋ : ਦਿੱਲੀ 'ਚ ਜਿਮ ਮਾਲਕ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਇਸ ਬਦਨਾਮ ਗੈਂਗ.ਸਟਰ ਦੇ ਨਾਂ ਤੋਂ ਆਈ ਕਾਲ
ਅਮਰੀਕਾ 'ਚ ਰਾਸ਼ਟਰਪਤੀ ਚੋਣ ਦਾ ਨਤੀਜਾ ਕਿਵੇਂ ਰਿਹਾ?
ਇਸ ਤੋਂ ਪਹਿਲਾਂ 6 ਨਵੰਬਰ ਨੂੰ ਜਾਰੀ ਚੋਣ ਨਤੀਜਿਆਂ 'ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਸ਼ਾਨਦਾਰ ਜਿੱਤ ਮਿਲੀ ਸੀ। ਕੁੱਲ 538 ਵਿੱਚੋਂ ਬਹੁਮਤ ਲਈ 270 ਜਾਂ ਇਸ ਤੋਂ ਵੱਧ ਵੋਟਾਂ ਦੀ ਲੋੜ ਹੁੰਦੀ ਹੈ। ਟਰੰਪ ਨੂੰ 301 ਇਲੈਕਟੋਰਲ ਕਾਲਜ ਵੋਟ ਮਿਲੇ ਹਨ। ਡੈਮੋਕਰੇਟਿਕ ਵਿਰੋਧੀ ਕਮਲਾ ਹੈਰਿਸ ਨੂੰ 226 ਵੋਟਾਂ ਮਿਲੀਆਂ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਕਰੀਬ 93 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਵੋਟ ਫੀਸਦੀ ਦੇ ਹਿਸਾਬ ਨਾਲ ਟਰੰਪ ਨੂੰ 50.6% ਵੋਟਾਂ ਮਿਲੀਆਂ ਹਨ, ਜਦਕਿ ਕਮਲਾ ਹੈਰਿਸ ਨੂੰ 47.9% ਵੋਟਾਂ ਮਿਲੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਨੇ ਖ਼ਤਮ ਕੀਤਾ ਫਾਸਟ ਟਰੈਕ ਵੀਜ਼ਾ, ਭਾਰਤੀ ਵਿਦਿਆਰਥੀ ਹੋਣਗੇ ਸਭ ਤੋਂ ਜ਼ਿਆਦਾ ਪ੍ਰਭਾਵਿਤ
NEXT STORY