ਵਾਸ਼ਿੰਗਟਨ— ਮਸ਼ਹੂਰ ਅਮਰੀਕੀ ਕਾਮੇਡੀਅਨ ਬਿਲ ਕਾਸਬੀ ਨੂੰ ਮੰਗਲਵਾਰ ਨੂੰ 3 ਤੋਂ 10 ਸਾਲ ਦੀ ਸਜ਼ਾ ਸੁਣਾਈ ਗਈ। ਕਾਸਬੀ 'ਤੇ 14 ਸਾਲ ਪਹਿਲਾਂ ਆਪਣੇ ਰਿਹਾਇਸ਼ ਫਿਲਾਡੇਲਫੀਆ ਸਥਿਤ 'ਚ ਐਂਡ੍ਰੀਆ ਕਾਨਸਟੈਂਡ ਨਾਂ ਦੀ ਇਕ ਔਰਤ ਨੂੰ ਨਸ਼ੀਲੀ ਚੀਜ਼ ਦੇ ਕੇ ਯੌਨ ਉਤੀਪੜਨ ਕਰਨ ਦਾ ਦੋਸ਼ ਸੀ। ਜੱਜ ਨੇ ਕਾਸਬੀ ਦੀ ਜ਼ਮਾਨਤ ਪਟੀਸ਼ਨ ਵੀ ਖਾਰਿਜ ਕਰ ਦਿੱਤੀ ਤੇ ਉਨ੍ਹਾਂ ਨੂੰ ਸਿੱਧਾ ਪੈਂਸਿਲਵੇਨੀਆ ਜੇਲ ਭੇਜ ਦਿੱਤਾ ਜਾਵੇਗਾ। ਉਨ੍ਹਾਂ 'ਤੇ ਕਰੀਬ 18 ਲੱਖ ਰੁਪਏ (ਕਰੀਬ 25 ਹਜ਼ਾਰ ਡਾਲਰ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਨਿਊਯਾਰਕ ਟਾਈਮ ਦੀ ਰਿਪੋਰਟ ਮੁਤਾਬਕ ਕਾਸਬੀ ਨੂੰ ਕਰੀਬ 3 ਸਾਲ ਜੇਲ 'ਚ ਗੁਜ਼ਾਰਨੇ ਹੋਣਗੇ, ਇਸ ਤੋਂ ਬਾਅਦ ਹੀ ਉਨ੍ਹਾਂ ਦੀ ਅੱਗੇ ਦੀ ਸਜ਼ਾ 'ਤੇ ਵਿਚਾਰ ਕੀਤਾ ਜਾ ਸਕੇਗਾ। ਹਾਲਾਂਕਿ ਇਸ ਦੀ ਗਾਰੰਟੀ ਨਹੀਂ ਹੈ ਕਿ ਇਸ ਤੋਂ ਬਾਅਦ ਉਹ ਰਿਹਾਅ ਹੋ ਜਾਣਗੇ। ਸਜ਼ਾ ਸੁਣਾਏ ਜਾਣ ਦੌਰਾਨ ਕੋਰਟ 'ਚ ਪੀੜਤ ਤੋਂ ਇਲਾਵਾ 10 ਹੋਰ ਔਰਤਾਂ ਵੀ ਮੌਜੂਦ ਸਨ, ਜਿਨ੍ਹਾਂ ਨੇ ਕਾਸਬੀ 'ਤੇ ਯੌਨ ਉਤਪੀੜਨ ਦਾ ਦੋਸ਼ ਲਗਾਇਆ ਸੀ। ਜ਼ਿਕਰਯੋਗ ਹੈ ਕਿ 81 ਸਾਲਾ ਕਾਸਬੀ ਨੂੰ ਇਸ ਸਾਲ ਅਪ੍ਰੈਲ 'ਚ ਦੋਸ਼ੀ ਠਹਿਰਾਇਆ ਗਿਆ ਸੀ। ਘਟਨਾ ਦੇ ਸਮੇਂ ਪੀੜਤ ਐਂਡ੍ਰੀਆ, ਟੈਮਪਲ ਯੂਨੀਵਰਸਿਟੀ ਦੀ ਕਰਮਚਾਰੀ ਸੀ।
ਮੋਂਟਗੋਮੇਰੀ ਕਾਊਂਟੀ ਕੋਰਟ ਦੇ ਜੱਜ ਸਟੀਵਨ ਟੀ.ਓ. ਨੀਲ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, ''ਇਹ ਨਿਆਂ ਕਰਨ ਦਾ ਸਮਾਂ ਹੈ। ਮਿਸਟਕ ਕਾਸਬੀ, ਪੂਰਾ ਮਾਮਲਾ ਤੁਹਾਡੇ ਖਿਲਾਫ ਹੈ।'' ਜੱਜ ਸਟੀਫਨ ਨੇ ਕਿਹਾ, ''ਤੁਹਾਨੂੰ ਕਾਫੀ ਗੰਭੀਰ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ। ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਕਿਸੇ ਨਾਲ ਵੀ ਭੇਦਭਾਅ ਨਹੀਂ ਹੋਣਾ ਚਾਹੀਦਾ ਹੈ।''
ਅਮਰੀਕਾ ਦੀ ਨਸ਼ਿਆਂ ਖਿਲਾਫ ਮੁਹਿੰਮ 'ਚ ਕੈਨੇਡਾ ਨੇ ਭਰੀ ਹਾਮੀ
NEXT STORY