ਵਾਸ਼ਿੰਗਟਨ— ਤਕਨੀਕ ਦੇ ਬਾਦਸ਼ਾਹ ਕਹੇ ਜਾਣ ਵਾਲੇ ਬਿਲ ਗੇਟਸ ਦੇ ਘਰ ਵਿਚ ਇਸ ਤਰ੍ਹਾਂ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਕਿ ਇਹ ਪੂਰੀ ਤਰ੍ਹਾਂ ਜਾਦੂਈ ਲੱਗਦਾ ਹੈ, ਜਿਸ ਨੂੰ ਦੇਖ ਕੇ ਕੋਈ ਵੀ ਹੈਰਾਨ ਹੋ ਸਕਦਾ। ਬਿਲ ਗੇਟਸ ਦੇ ਘਰ ਅੱਗੇ ਕੋਈ ਵੀ ਦੂਜਾ ਆਲੀਸ਼ਾਨ ਘਰ ਵੀ ਬੌਣਾ ਲੱਗ ਸਕਦਾ ਹੈ। ਇਹ ਬੰਗਲਾ ਵਾਸ਼ਿੰਗਟਨ ਝੀਲ ਦੇ ਕੰਢੇ 'ਤੇ ਸਥਿਤ ਹੈ ਅਤੇ ਜਿਸ ਦੀ ਕੀਮਤ 820 ਕਰੋੜ ਰੁਪਏ ਦੱਸੀ ਜਾ ਰਹੀ ਹੈ।
1.5 ਕਰੋੜ ਏਕੜ ਵਿਚ ਫੈਲੇ ਹੋਏ ਇਸ ਘਰ ਨੂੰ 'ਮੇਡਿਨਾ ਮੈਂਸ਼ਨ' ਹੈ। ਇਸ ਨੂੰ ਸ਼ਾਨਾਡੂ ਵੀ ਕਿਹਾ ਜਾਂਦਾ ਹੈ। ਇਸ ਵਿਚ 7 ਬੈੱਡਰੂਮ, 24 ਬਾਥਰੂਮ, 6 ਕਿਚਨ, ਸਵਿਮਿੰਗ ਪੂਲ, 2300 ਸਕਵੇਅਰ ਫੁੱਟ ਦਾ ਰਿਸੈਪਸ਼ਨ ਹਾਲ ਅਤੇ 2500 ਸਕਵੇਅਰ ਫੁੱਟ ਵਿਚ ਜਿੰਮ ਬਣਿਆ ਹੋਇਆ ਹੈ। ਖੂਬਸੂਰਤ ਇੰਟਰੀਅਰ ਦੇ ਨਾਲ ਇਹ ਬੰਗਲਾ ਆਧੁਨਿਕ ਟੈਕਨਾਲੋਜੀ ਨਾਲ ਲੈਸ ਹੈ। ਇਸ ਘਰ ਦੀਆਂ ਕੰਧਾਂ 'ਤੇ ਅਜਿਹੀ ਤਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨੂੰ ਛੂਹ ਕੇ ਇਸ ਦੇ ਆਰਟਵਰਕ ਨੂੰ ਬਦਲਿਆ ਜਾ ਸਕਦਾ ਹੈ। ਇਸ ਵਿਚ ਹੀ ਪਹਿਲਾਂ ਹੀ ਕਈ ਥੀਮ ਅਤੇ ਵਾਲ ਪੇਪਰ ਸਟੋਰ ਕੀਤੇ ਗਏ ਹਨ। ਗੇਟਸ ਦੇ ਪਰਿਵਾਰ ਦੇ ਲੋਕ ਇਨ੍ਹਾਂ ਕੰਧਾਂ ਨੂੰ ਆਪਣੇ ਹਿਸਾਬ ਨਾਲ ਬਦਲਦੇ ਰਹਿੰਦੇ ਹਨ।
ਗੇਟਸ ਨੇ ਇਸ ਬੰਗਲੇ ਨੂੰ 1988 ਵਿਚ 20 ਲੱਖ ਡਾਲਰ ਯਾਨੀ ਕਿ 13 ਕਰੋੜ ਰੁਪਏ ਵਿਚ ਖਰੀਦਿਆ ਸੀ। ਗੇਟਸ ਹਰ ਸਾਲ 10 ਲੱਖ ਡਾਲਰ ਪ੍ਰਾਪਰਟੀ ਟੈਕਸ ਦੇ ਰੂਪ ਵਿਚ ਅਦਾ ਕਰਦੇ ਹਨ।
ਪਠਾਨਕੋਟ ਹਮਲਾ: ਪਾਕਿ ਨੇ ਕੀਤਾ ਮਸੂਦ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਤੋਂ ਇਨਕਾਰ, ਟਲੀ NSA ਵਾਰਤਾ
NEXT STORY