ਬੈਂਕਾਕ—ਥਾਈਲੈਂਡ ਵਿਚ ਇਕ ਅਪਰਾਧਿਕ ਅਦਾਲਤ ਨੇ ਫੈਸਲਾ ਦਿੱਤਾ ਕਿ ਦਾਊਦ ਇਬ੍ਰਾਹਿਮ ਦਾ ਇਕ ਕਰੀਬੀ ਗੁਰਗਾ ਪਾਕਿਸਤਾਨੀ ਨਹੀਂ ਸਗੋਂ ਇਕ ਭਾਰਤੀ ਨਾਗਰਿਕ ਹੈ। ਸਈਦ ਮੁਜਕਰ ਮੁਦੱਸਰ ਹੁਸੈਨ ਉਰਫ ਮੁਹੰਮਦ ਸਲੀਮ ਅਤੇ ਮੁੰਨਾ ਝਿੰਗੜਾ ਦਾਊਦ ਦੀ ਡੀ ਕੰਪਨੀ ਦਾ ਇਕ ਅਹਿਮ ਹਿੱਸਾ ਹੈ ਅਤੇ ਭਾਰਤ ਵਿਚ ਮੋਸਟਵਾਂਟਿਡ ਅੰਡਰਵਰਲਡ ਅਪਰਾਧੀ ਦਾਊਦ ਇਬ੍ਰਾਹਿਮ ਅਤੇ ਛੋਟਾ ਸ਼ਕੀਲ ਦਾ ਕਰੀਬੀ ਹੈ।
ਮੁੰਨਾ ਝਿੰਗੜਾ ਫਰਜ਼ੀ ਪਾਕਿਸਤਾਨੀ ਪਾਸਪੋਰਟ 'ਤੇ ਬੈਂਕਾਕ ਗਿਆ ਸੀ ਅਤੇ 2000 ਤੋਂ ਉਥੋਂ ਦੀ ਜੇਲ 'ਚ ਬੰਦ ਹੈ। ਉਸ 'ਤੇ ਦਾਊਦ ਦੇ ਦੁਸ਼ਮਣ ਛੋਟਾ ਰਾਜਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਝਿੰਗੜਾ ਦੇ ਪਿਓ ਮੁਦੱਸਰ ਹੁਸੈਨ ਦੀ 1993 ਮੁੰਬਈ ਧਮਾਕੇ 'ਚ ਵੀ ਵੱਡੀ ਭੂਮਿਕਾ ਰਹੀ ਹੈ ਅਤੇ ਉਸ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਸ਼ਹਿ ਮਿਲੀ ਹੋਈ ਹੈ।
ਥਾਈਲੈਂਡ 'ਚ ਪਾਕਿਸਤਾਨੀ ਦੂਤਘਰ ਰਾਹੀਂ ਵੀ ਝਿੰਗੜਾ ਦੀ ਸਜ਼ਾ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਸਫਲਤਾ ਵੀ ਮਿਲੀ। ਉਸ ਦੀ ਸਜ਼ਾ ਨੂੰ ਪਹਿਲਾਂ ਨਾਲੋਂ ਘਟਾ ਕੇ 34 ਸਾਲ ਕਰ ਦਿੱਤਾ ਗਿਆ।
ਫਿਰ 2016 'ਚ ਉਸ ਦੀ ਸਜ਼ਾ ਘਟਾ ਕੇ 18 ਸਾਲ ਰਹਿ ਗਈ। ਪਾਕਿਸਤਾਨੀ ਅਧਿਕਾਰੀ ਸਜ਼ਾ ਮੁਆਫੀ ਦੀ ਜੁਗਾੜ ਦੇ ਨਾਲ-ਨਾਲ ਥਾਈਲੈਂਡ ਨਾਲ ਹਵਾਲਗੀ ਸੰਧੀ ਤਹਿਤ ਮੁੰਨਾ ਦੇ ਪਾਕਿਸਤਾਨ ਹਵਾਲਗੀ ਲਈ ਵੀ ਕੰਮ ਕਰਦੇ ਰਹੇ। ਹਾਲਾਂਕਿ ਭਾਰਤ ਨੇ ਇਸ ਕਦਮ ਦਾ ਸਖਤ ਵਿਰੋਧ ਕੀਤਾ। ਬੁੱਧਵਾਰ ਨੂੰ ਅਦਾਲਤ ਨੇ ਭਾਰਤ ਵਲੋਂ ਦਿੱਤੇ ਗਏ ਫਿੰਗਰ ਪ੍ਰਿੰਟ ਦੇ ਨਮੂਨੇ ਦੇ ਆਧਾਰ 'ਤੇ ਫੈਸਲਾ ਦਿੱਤਾ ਕਿ ਮੁੰਨਾ ਝਿੰਗੜਾ ਭਾਰਤੀ ਨਾਗਰਿਕ ਹੈ। ਹੁਣ ਇਸਲਾਮਾਬਾਦ ਕੋਲ ਅਪੀਲ ਦਾਇਰ ਕਰਨ ਲਈ 30 ਦਿਨ ਦਾ ਸਮਾਂ ਹੈ। ਜੇਕਰ ਅਜਿਹਾ ਨਾ ਹੋ ਸਕਿਆ ਤਾਂ ਥਾਈਲੈਂਡ 90 ਦਿਨ ਦੇ ਅੰਦਰ ਝਿੰਗੜਾ ਨੂੰ ਭਾਰਤ ਹਵਾਲੇ ਕਰ ਦੇਵੇਗਾ।
ਉਹ ਔਰਤ ਜਿਸ ਲਈ ਫਸ ਪਏ ਸਾਊਦੀ ਅਰਬ ਤੇ ਕੈਨੇਡਾ
NEXT STORY