ਲੰਡਨ— ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਬਾਰੇ 'ਚ ਯੂਰਪੀ ਅਧਿਕਾਰੀਆਂ ਨਾਲ ਜੋ ਸਮਝੌਤਾ ਕੀਤਾ ਸੀ, ਉਸ ਨੂੰ ਲੈ ਕੇ ਉਹ ਮਨਜ਼ੂਰੀ ਦਿਵਾਉਣ ਲਈ ਸੰਸਦ 'ਚ ਗਈ ਤੇ ਸੰਸਦ ਨੇ ਉਸ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ।
ਹਾਊਸ ਆਫ ਕਾਮਨਸ 'ਚ ਸਮਝੌਤੇ ਦੇ ਪੱਖ 'ਚ 202 ਵੋਟ ਆਏ ਤਾਂ 432 ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਇਹ ਇਕ ਇਤਿਹਾਸਿਕ ਹਾਰ ਸੀ। ਬ੍ਰਿਟੇਨ ਦੇ ਸੰਸਦੀ ਇਤਿਹਾਸ 'ਚ ਕਦੇ ਕੋਈ ਸਰਕਾਰ ਇੰਨੇ ਵੱਡੇ ਫਰਕ ਨਾਲ ਨਹੀਂ ਹਾਰੀ ਤੇ ਹੁਣ ਵਿਰੋਧੀ ਲੇਬਰ ਪਾਰਟੀ ਨੇ ਅਵਿਸ਼ਵਾਸ ਪ੍ਰਸਤਾਵ ਵੀ ਪੇਸ਼ ਕਰ ਦਿੱਤਾ ਹੈ, ਜਿਸ ਦੇ ਪਾਸ ਹੋਣ ਦਾ ਮਤਲਬ ਹੈ ਥੇਰੇਸਾ ਮੇਅ ਸਰਕਾਰ ਦਾ ਅੰਤ।
ਇਸ ਅਵਿਸ਼ਵਾਸ ਪ੍ਰਸਤਾਵ 'ਤੇ ਬੁੱਧਵਾਰ ਸ਼ਾਮ (ਭਾਰਤੀ ਸਮੇਂ ਮੁਤਾਬਕ ਰਾਤ 12:30 ਵਜੇ) ਵੋਟਿੰਗ ਹੋਣ ਦੀ ਸੰਭਾਵਨਾ ਹੈ।
1. ਵਿਸ਼ਵਾਸ ਪ੍ਰਸਤਾਵ
ਲੇਬਰ ਪਾਰਟੀ ਦੇ ਅਵਿਸ਼ਵਾਸ ਪ੍ਰਸਤਾਵ ਦਾ ਮਕਸਦ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਉਣਾ ਹੈ। ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ 14 ਦਿਨ ਦੇ ਅੰਦਰ ਨਵੀਂ ਸਰਕਾਰ ਦਾ ਗਠਨ ਕਰਨਾ ਹੋਵੇਗਾ। ਇਨ੍ਹਾਂ 14 ਦਿਨਾਂ ਦੇ ਅੰਦਰ ਜਾਂ ਤਾਂ ਮੌਜੂਦਾ ਸਰਕਾਰ ਜਾਂ ਨਵੀਂ ਸਰਕਾਰ ਵਿਸ਼ਵਾਸ ਪ੍ਰਸਤਾਵ ਲਿਆ ਸਕਦੀ ਹੈ ਤੇ ਇਸ ਨੂੰ ਜਿੱਤ ਕੇ ਮੌਜੂਦਾ ਸਰਕਾਰ ਸੱਤਾ 'ਚ ਬਣੀ ਰਹਿ ਸਕਦੀ ਹੈ। ਜੇਕਰ ਅਜਿਹਾ ਨਹੀਂ ਹੋਇਆ ਤਾਂ ਚੋਣਾਂ ਕਰਵਾਉਣੀਆਂ ਪੈਣਗੀਆਂ।
ਜੇਕਰ ਅਜਿਹੀ ਨੌਬਤ ਆਈ ਤਾਂ 25 ਦਿਨਾਂ ਬਾਅਦ ਕਦੇ ਵੀ ਚੋਣਾਂ ਹੋ ਸਕਦੀਆਂ ਹਨ। ਹਾਲਾਂਕਿ ਅਨੁਮਾਨ ਹੈ ਇਹ ਹੀ ਲਗਾਇਆ ਜਾ ਰਿਹਾ ਹੈ ਕਿ ਥੇਰੇਸਾ ਮੇਅ ਅਵਿਸ਼ਵਾਸ ਪ੍ਰਸਤਾਵ 'ਚ ਆਪਣੀ ਸਰਕਾਰ ਬਚਾ ਲਵੇਗੀ ਤੇ ਇਸ ਤੋਂ ਬਾਅਦ ਉਹ ਦੁਬਾਰਾ ਇਹ ਹੀ ਸਮਝੌਤਾ ਜਾਂ ਅਜਿਹਾ ਹੀ ਸਮਝੌਤਾ ਸੰਸਦ ਦੇ ਸਾਹਮਣੇ ਲੈ ਕੇ ਆਵੇਗੀ। ਪਰੰਤੂ ਹੋਰ ਸੰਭਾਵਨਾ ਵੀ ਹਨ।
2. ਕੋਈ ਸਮਝੌਤਾ ਹੀ ਨਾ ਹੋਵੇ
ਜੇਕਰ ਕੁਝ ਨਹੀਂ ਹੁੰਦਾ ਤਾਂ ਆਪਣੇ ਆਪ ਇਕ ਸਥਿਤੀ ਆ ਜਾਵੇਗੀ, ਜਿਸ ਨੂੰ 'ਹਾਈ ਬ੍ਰੈਗਜ਼ਿਟ' ਕਿਹਾ ਜਾ ਰਿਹਾ ਹੈ ਮਤਲਬ 29 ਮਾਰਚ ਨੂੰ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ ਤੇ ਅੱਗੇ ਉਨ੍ਹਾਂ ਦੇ ਵਿਚਾਲੇ ਕਿਹੋ ਜਿਹਾ ਵਪਾਰਿਕ ਸਬੰਧ ਰਹਿੰਦਾ ਹੈ, ਇਸ ਨੂੰ ਲੈ ਕੇ ਨਵੇਂ ਸਮਝੌਤੇ 'ਤੇ ਚਰਚਾ ਸ਼ੁਰੂ ਹੋਵੇਗੀ। ਹਾਲਾਂਕਿ ਮੁਮਕਿਨ ਹੈ ਕਿ ਸਰਕਾਰ ਕੋਈ ਨਾ ਕੋਈ ਬਿੱਲ ਪਾਸ ਕਰੇਗੀ ਤਾਂਕਿ ਯੂਰਪੀ ਸੰਘ ਤੋਂ ਵੱਖ ਹੋਣ ਸਮੇਂ ਅਚਾਨਕ ਵੱਡੀ ਪਰੇਸ਼ਾਨੀ ਨਾ ਹੋਵੇ ਪਰ ਅਜਿਹਾ ਕੀਤਾ ਹੀ ਜਾਵੇ ਇਹ ਜ਼ਰੂਰੀ ਨਹੀਂ। ਫਿਲਹਾਲ 'ਹਾਈ ਬ੍ਰੈਗਜ਼ਿਟ' ਬ੍ਰਿਟੇਨ ਲਈ ਆਖਰੀ ਵਿਕਲਪ ਲੱਗਦਾ ਹੈ।
3. ਨਵੇਂ ਸਿਰੇ ਤੋਂ ਤੋਲ-ਮੋਲ
ਕਿਉਂਕਿ ਸੰਸਦ ਮੈਂਬਰਾਂ ਨੇ ਸਮਝੌਤੇ ਨੂੰ ਨਕਾਰ ਦਿੱਤਾ ਹੈ ਤਾਂ ਹੁਣ ਸਰਕਾਰ ਯੂਰਪੀ ਸੰਘ ਨਾਲ ਨਵੇਂ ਸਿਰੇ ਤੋਂ ਚਰਚਾ ਦਾ ਸੁਝਾਅ ਰੱਖ ਸਕਦੀ ਹੈ। ਪਰੰਤੂ ਇਸ 'ਚ ਸਮਾਂ ਲੱਗੇਗਾ ਤੇ ਇਸ ਲਈ 29 ਮਾਰਚ ਦੀ ਸਮਾਂ ਮਿਆਦ ਵਧਾਉਣ ਦੀ ਲੋੜ ਹੋ ਸਕਦੀ ਹੈ। 29 ਮਾਰਚ 2017 ਉਹ ਦਿਨ ਸੀ ਜਦੋਂ ਬ੍ਰਿਟੇਨ ਸਰਕਾਰ ਨੇ ਆਰਟੀਕਲ 50 ਲਾਗੂ ਕੀਤਾ ਸੀ, ਜਿਸ ਤਹਿਤ ਠੀਕ ਦੋ ਸਾਲ ਬਾਅਦ ਬ੍ਰੈਗਜ਼ਿਟ ਲਾਗੂ ਹੋਣਾ ਹੈ। ਪਰੰਤੂ ਸਮਾਂ ਮਿਆਦ ਵਧਾਉਣ ਲਈ ਦੋ ਪੜਾਅ ਜ਼ਰੂਰੀ ਹਨ। ਪਹਿਲਾ ਬ੍ਰਿਟੇਨ ਨੂੰ ਯੂਰਪੀ ਸੰਘ ਕੋਲ ਇਸ ਦੀ ਅਪੀਲ ਭੇਜਣੀ ਹੋਵੇਗੀ ਤੇ ਇਸ ਦੇ ਲਾਗੂ ਹੋਣ ਲਈ ਇਸ ਨੂੰ ਸਾਰੇ ਯੂਰਪੀ ਦੇਸ਼ਾਂ ਤੋਂ ਪਾਸ ਕਰਵਾਉਣਾ ਹੋਵੇਗਾ।
ਦੂਜਾ, ਬ੍ਰਿਟੇਨ ਸਰਕਾਰ ਨੂੰ ਆਪਣੇ ਕਾਨੂੰਨ 'ਚ ਐਗਜ਼ਿਟ ਡੇਅ ਦੀ ਪਰਿਭਾਸ਼ਾ ਬਦਲਣਵਾਉਣ ਲਈ ਬਦਲਾਅ ਕਰਨੇ ਹੋਣਗੇ, ਜਿਸ ਨੂੰ ਦੁਬਾਰਾ ਵੋਟ ਲਈ ਸੰਸਦ ਸਾਹਮਣੇ ਰੱਖਣਾ ਹੋਵੇਗਾ ਪਰ ਜੇਕਰ ਯੂਰਪੀ ਸੰਘ ਦੁਬਾਰਾ ਚਰਚਾ ਲਈ ਤਿਆਰ ਨਾ ਹੋਇਆ ਤਾਂ ਸਰਕਾਰ ਨੂੰ ਦੂਜੇ ਵਿਕਲਪ 'ਤੇ ਵਿਚਾਰ ਕਰਨਾ ਪਵੇਗਾ।
4. ਚੋਣਾਂ
ਥੇਰੇਸਾ ਜੇਕਰ ਵਿਸ਼ਵਾਸ ਪ੍ਰਸਤਾਵ ਹਾਸਲ ਕਰ ਲੈਂਦੀ ਹੈ ਤਾਂ ਉਹ ਸ਼ਾਇਦ ਇਹ ਫੈਸਲਾ ਕਰ ਸਕਦੀ ਹੈ ਕਿ ਇਸ ਵਿਰੋਧ ਦੀ ਸਥਿਤੀ ਤੋਂ ਬਾਹਰ ਆਉਣ ਦਾ ਸਭ ਤੋਂ ਵਧੀਆ ਰਸਤਾ ਚੋਣਾਂ ਕਰਵਾਈਆਂ ਜਾਣ। ਜੇਕਰ ਉਹ ਜਿੱਤ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਪਣੇ ਸਮਝੌਤੇ ਲਈ ਸਿਆਸੀ ਸਮਰਥਨ ਮਿਲ ਜਾਵੇਗਾ। ਉਥੇ ਹੀ ਚੋਣਾਂ 'ਚ ਹਾਰਨ 'ਤੇ ਉਨ੍ਹਾਂ ਦੇ ਸੱਤਾ ਤੋਂ ਬਾਹਰ ਹੋਣ ਦਾ ਖਤਰਾ ਵੀ ਹੋਵੇਗਾ।
ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੇਰੇਸੀ ਕਾਰਬਿਨ ਵੀ ਚੋਣਾਂ ਦੀ ਮੰਗ ਕਰ ਰਹੇ ਹਨ ਪਰ ਥੇਰੇਸਾ ਇਸ ਤੋਂ ਹਮੇਸ਼ਾ ਇਨਕਾਰ ਕਰਦੀ ਰਹੀ ਹੈ। ਥੇਰੇਸਾ ਆਪਣੇ ਬਲ 'ਤੇ ਚੋਣਾਂ ਨਹੀਂ ਕਰਵਾ ਸਕਦੀ। ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਲਈ ਦੋ-ਤਿਹਾਈ ਸੰਸਦ ਮੈਂਬਰਾਂ ਦੀ ਆਗਿਆ ਲੈਣੀ ਜ਼ਰੂਰੀ ਹੁੰਦੀ ਹੈ।
5. ਦੁਬਾਰਾ ਰਾਇਸ਼ੁਮਾਰੀ
ਸਰਕਾਰ ਬ੍ਰੈਗਜ਼ਿਟ 'ਤੇ ਦੁਬਾਰਾ ਰਾਇਸ਼ੁਮਾਰੀ ਕਰਵਾਉਣ ਦਾ ਫੈਸਲਾ ਕਰ ਸਕਦੀ ਹੈ ਪਰ ਉਹ ਵੀ ਆਪਣੇ ਆਪ ਨਹੀਂ ਹੋ ਸਕਦਾ। ਇਸ ਲਈ ਨਿਯਮ ਕਾਨੂੰਨ ਬਣੇ ਹਨ। ਹਾਲਾਂਕਿ ਥੇਰੇਸਾ ਇਸ ਸੰਭਾਵਨਾ ਤੋਂ ਇਨਕਾਰ ਕਰ ਚੁੱਕੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਲਈ ਸਹਿਮਤੀ ਬਣਾ ਸਕਣਾ ਬਹੁਤ ਮੁਸ਼ਕਿਲ ਹੈ। ਪਰੰਤੂ ਜੇਕਰ ਇਹ ਫੈਸਲਾ ਹੋ ਵੀ ਜਾਂਦਾ ਹੈ ਤਾਂ ਵੀ ਇਹ ਰਾਇਸ਼ੁਮਾਰੀ ਤੁਰੰਤ ਨਹੀਂ ਹੋ ਸਕਦੀ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਲਈ ਜ਼ਰੂਰੀ ਸਾਰੇ ਪੜਾਵਾਂ ਨੂੰ ਪੂਰਾ ਕਰਵਾਉਣ 'ਚ ਜਿੰਨਾ ਸਮਾਂ ਚਾਹੀਦਾ ਹੈ ਉਸ ਹਿਸਾਬ ਨਾਲ ਮਾਰਚ ਮਹੀਨੇ ਦਾ ਅੰਤ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਜੋ ਮੌਜੂਦਾ 29 ਮਾਰਚ ਦੀ ਸਮਾਂ ਮਿਆਦ ਹੈ ਉਸ ਨੂੰ ਵੀ ਵਧਾਉਣਾ ਹੋਵੇਗਾ। ਮਤਲਬ ਦੁਬਾਰਾ ਇਹੀ ਸਭ ਕਰਵਾਉਣਾ ਹੋਵੇਗਾ, ਜਿਸ ਦਾ ਜ਼ਿਕਰ ਉੱਪਰ ਦੀਆਂ ਤਿੰਨ ਸੰਭਾਵਨਾ 'ਚ ਕੀਤਾ ਗਿਆ ਹੈ।
ਭਾਰਤ ਦੇ ਮੁਕਾਬਲੇ ਪਾਕਿ 'ਚ ਜੰਗੀ ਪੱਧਰ 'ਤੇ ਜਾਰੀ ਲਾਂਘੇ ਦਾ ਕੰਮ, ਤਸਵੀਰਾਂ
NEXT STORY