ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸੂਬੇ ਕਵੀਨਜ਼ਲੈਂਡ ਦੇ ਸਦਰ ਮੁਕਾਮ ਬ੍ਰਿਸਬੇਨ 'ਚ ਆਸਟ੍ਰੇਲੀਅਨ ਪਾਕਿਸਤਾਨੀ ਨੈਸ਼ਨਲ ਐਸੋਸ਼ੀਏਸ਼ਨ ਵੱਲੋਂ ਅਦਬੀ ਕੌਂਸਲ ਆਫ਼ ਆਸਟ੍ਰੇਲੀਆ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਦੇ ਸਹਿਯੋਗ ਨਾਲ ਪੰਜ-ਭਾਸ਼ਾਈ ਕਵੀ ਦਰਬਾਰ ਅਮੈਰੀਕਨ ਕਾਲਜ ਵਿਖੇ ਕਰਵਾਇਆ ਗਿਆ। ਜਿਸ ਵਿਚ ਸਥਾਨਿਕ ਹਿੰਦੀ, ਸਿੰਧੀ, ਪੰਜਾਬੀ, ਊਰਦੂ ਅਤੇ ਅੰਗਰੇਜ਼ੀ ਭਾਸ਼ਾ ਦੇ ਸ਼ਾਇਰਾਂ ਨੇ ਹਿੱਸਾ ਲਿਆ। ਇਸ ਸਾਹਿਤਕ ਸਮਾਗਮ ਨੂੰ ਬ੍ਰਿਸਬੇਨ ਦੀ ਉੱਘੀ ਸਮਾਜਿਕ ਹਸਤੀ, ਸਿੱਖਿਅਕ ਅਤੇ ਅਮੈਰੀਕਨ ਕਾਲਜ ਦੇ ਡਾਇਰੈਕਟਰ ਡਾ. ਬਰਨਾਰਡ ਮਲਿਕ ਦੇ ਵਿਸ਼ੇਸ਼ ਉਪਰਾਲੇ ਸਦਕਾ ਕ੍ਰਿਸਮਸ ਦੇ ਪਵਿੱਤਰ ਦਿਹਾੜੇ ਮੌਕੇ ਆਯੋਜਿਤ ਕੀਤਾ ਗਿਆ।
ਡਾ਼ ਬਰਨਾਰਡ ਮਲਿਕ ਨੇ ਪਿਆਰ ਤੇ ਸਾਂਝ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਹਿੰਦ-ਪਾਕਿ ਦੀ ਆਵਾਮ ਦਾ ਅਲੋਕਾਰੀ ਪਿਆਰ ਰੂਹ-ਰੱਤੀ ਸ਼ਾਇਰਾਨਾ ਆਵਾਜ਼ ਦੀ ਸਾਂਝ ਪੈਦਾ ਕਰਦਾ ਹੈ। ਇਹ ਪਿਆਰ ਹੱਦਾਂ-ਸਰਹੱਦਾਂ ਤੋਂ ਨਾਬਰ ਰੰਗ, ਨਸਲ, ਜਾਤ-ਪਾਤ ਤੋਂ ਉਪਰ ਧਰਮਾਂ, ਖਿੱਤਿਆਂ ਤੋਂ ਬੇਤੁਕੱਲਫ ਕਿਸੇ ਨਫ਼ਰਤ ਦਾ ਮੁਥਾਜ਼ ਨਹੀਂ ਤੇ ਦੂਰੀਆਂ ਤੇ ਦੀਵਾਰਾਂ ਦੀ ਕੈਦ ਤੋਂ ਮੁਕਤ ਹੋ ਕੇ ਸੁੱਚਮ, ਅਪਣੱਤ ਤੇ ਮੋਹ ਦੀਆਂ ਤੰਦਾਂ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਪਾਕਿਸਤਾਨ ਦੇ ਹਾਕੀ ਸਟਾਰ, ਉਲੰਪੀਅਨ ਇਮਰਾਨ ਅਲੀ ਵਾਰਸੀ ਸਨ। ਇਸ ਮੁਸ਼ਾਹਿਰੇ ਵਿਚ ਊਰਦੂ ਦੇ ਯੁਵਾ ਸ਼ਾਇਰ ਫੈਜ਼ਲ ਸਾਈਅਦ ਅਤੇ ਪੰਜਾਬੀ ਦੇ ਯੁਵਾ ਸ਼ਾਇਰ ਰੁਪਿੰਦਰ ਸੋਜ਼ ਨੂੰ ਉਨ੍ਹਾਂ ਦੇ ਕਾਵਿਕ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਊਰਦੂ ਅਦਬ ਲਈ ਕੰਮ ਕਰਨ ਵਾਸਤੇ ਅਸਦ ਸ਼ਾਹ ਅਤੇ ਕਲਾਸੀਕਲ ਸੰਗੀਤ ਵਾਸਤੇ ਕਾਰਜਸ਼ੀਲ ਉਸਤਾਦ ਰਹੀਮ ਜ਼ੁਲਾਹ ਜੀ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਪੰਜ-ਭਾਸ਼ਾਈ ਕਵੀ ਦਰਬਾਰ ਵਿਚ ਅਲੀ ਨਸਰ ਜਾਇਦੀ ਨੇ ਅੰਗਰੇਜ਼ੀ ਵਿਚ, ਅਜੀਤ ਕੁਮਾਰ ਨੇ ਸਿੰਧੀ ਵਿਚ, ਸੋਮਾ ਨਾਇਰ ਅਤੇ ਨੀਤੂ ਸਿੰਘ ਮਲਿਕ ਨੇ ਹਿੰਦੀ ਵਿਚ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਵਿਚ ਚੜਦੇ ਪੰਜਾਬ ਵੱਲੋਂ ਭਾਗ ਲੈਂਦਿਆਂ ਰੁਪਿੰਦਰ ਸੋਜ਼, ਸਰਬਜੀਤ ਸੋਹੀ, ਹਰਕੀ ਵਿਰਕ, ਸਤਵਿੰਦਰ ਟੀਨੂੰ, ਸੁਰਜੀਤ ਸੰਧੂ, ਪੁਸ਼ਪਿੰਦਰ ਤੂਰ, ਦਿਨੇਸ਼ ਸ਼ੇਖੂਪੁਰ, ਵਰਿੰਦਰ ਅਲੀਸ਼ੇਰ, ਪੁਸ਼ਪਿੰਦਰ ਤੂਰ, ਪਰਮਿੰਦਰ ਸਿੰਘ ਆਦਿ ਨੇ ਪੰਜਾਬੀ ਵਿਚ ਆਪਣੀਆਂ ਗਜ਼ਲਾਂ ਅਤੇ ਗੀਤ ਪੇਸ਼ ਕੀਤੇ। ਲਹਿੰਦੇ ਪੰਜਾਬ ਵੱਲੋਂ ਖਾਲਿਦ ਭੱਟੀ ਨੇ ਪੰਜਾਬੀ ਵਿਚ ਅਤੇ ਪਾਕਿਸਤਾਨ ਤੋਂ ਹੋਰਨਾਂ ਸ਼ਾਇਰਾਂ ਵਿਚ ਜਨਾਬ ਨਦੀਮ ਅਕਰਮ, ਰਾਣਾ ਸੁਹੇਲ, ਤਾਰਿਕ ਨਵੀਦ, ਫਰਹਾ ਅਮਾਰ, ਜਫ਼ਰ ਖਾਨ, ਫੈਜ਼ਲ ਸਾਈਅਦ, ਅਮੀਰ ਤਨਵੀਰ, ਅਲੀ ਕਾਸਮੀ, ਇਜ਼ਾਜ ਖਾਨ ਆਦਿ ਨੇ ਊਰਦੂ ਵਿਚ ਆਪਣਾ ਕਲਾਮ ਪੇਸ਼ ਕੀਤਾ। ਇਸ ਸਮਾਗਮ ਵਿਚ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਰਹਿੰਦੇ ਸ਼ਾਇਰ ਸ਼ੰਮੀ ਜਲੰਧਰੀ ਦੀ ਚਰਚਿਤ ਕਿਤਾਬ ‘ਇਸ਼ਕ ਮੇਰਾ ਸੁਲਤਾਨ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਕੋਹਲੀ, ਕਮਲਦੀਪ ਸਿੰਘ ਬਾਜਵਾ, ਬਲਵਿੰਦਰ ਮੋਰੋਂ, ਹਿਰਦੇਪਾਲ ਸਿੰਘ, ਵੀਵੀਅਨ ਲੋਬੋ, ਰਾਣਾ ਲਾਈਕ, ਜਨਾਬ ਨਿਆਜ਼ੀ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਇਸ ਹਿੰਦ-ਪਾਕ ਮੁਸ਼ਹਿਰੇ ਦੇ ਮੁੱਖ ਪ੍ਰਬੰਧਕ ਜਨਾਬ ਸ਼ੋਇਬ ਜ਼ਾਇਦੀ ਨੇ ਬਹੁਤ ਹੀ ਬਾਖੂਬੀ ਨਾਲ ਨਿਭਾਈ।
ਸਰਹੱਦੀ ਵਿਵਾਦ ਨੂੰ ਲੈ ਕੇ ਹੁਣ ਆਹਮੋ-ਸਾਹਮਣੇ ਹੋਏ ਪਾਕਿਸਤਾਨ ਤੇ ਤਾਲਿਬਾਨ
NEXT STORY