ਲੰਡਨ — ਬ੍ਰਿਟੇਨ ਦੇ ਸੰਸਦੀ ਮੈਂਬਰ ਗੈਰੇਥ ਜਾਨਸਨ ਨੇ ਮੰਗਲਵਾਰ ਨੂੰ ਹੋਣ ਵਾਲੇ ਮਹੱਤਵਪੂਰਣ ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਸੰਸਦ ਦੇ ਵੋਟ ਤੋਂ ਪਹਿਲਾਂ ਸੋਮਵਾਰ ਸ਼ਾਮ ਅਸਤੀਫਾ ਦੇ ਦਿੱਤਾ। ਜਾਨਸਨ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਲਿੱਖੀ ਚਿੱਠੀ 'ਚ ਕਿਹਾ ਕਿ ਉਹ ਆਪਣੇ ਵਿਵੇਕ ਤੋਂ ਸਰਕਾਰ ਦੀ ਸਥਿਤੀ ਦਾ ਸਮਰਥਨ ਨਹੀਂ ਕਰ ਸਕਦੇ ਹਨ ਜਦ ਇਹ ਸਪੱਸ਼ਟ ਹੈ ਕਿ ਸਮਝੌਤਾ ਸਾਡੇ ਰਾਸ਼ਟਰ ਦੇ ਹਿੱਤਾਂ ਲਈ ਹਾਨੀਕਾਰਕ ਹੋਵੇਗਾ।
ਜਾਨਸਨ ਜਿਨ੍ਹਾਂ ਦਾ ਕਾਰਜ ਹੋਰ ਸੰਸਦੀ ਮੈਂਬਰਾਂ ਨੂੰ ਸਮਝੌਤੇ ਦੇ ਪੱਥ 'ਚ ਵੋਟ ਪਾਉਣ ਲਈ ਮਨਾਉਣਾ ਸੀ, ਨੇ ਆਖਿਆ ਕਿ ਉਹ ਇਸ ਦਾ ਸਮਰਥਨ ਨਹੀਂ ਕਰ ਪਾਉਣਗੇ ਕਿਉਂਕਿ ਇਹ ਸਾਨੂੰ ਯੂਰਪੀ ਸੰਘ ਤੋਂ ਕਈ ਸਾਲਾਂ ਲਈ ਬੰਨ੍ਹ ਕੇ ਰਖੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਲੱਖਾਂ ਲੋਕਾਂ ਲਈ ਅਪਮਾਨਜਨਕ ਹੋਵੇਗਾ। ਇਹ ਅਸਤੀਫਾ ਅਜਿਹੇ ਸਮੇਂ ਦਿੱਤਾ ਗਿਆ ਜਦੋਂ ਪ੍ਰਧਾਨ ਮੰਤਰੀ ਥੈਰੇਸਾ ਬ੍ਰੈਗਜ਼ਿਟ ਸਮਝੌਤੇ ਲਈ ਆਖਰੀ ਸਮੇਂ 'ਚ ਸਮਰਥਨ ਇਕੱਠਾ ਕਰਨ ਲੱਗੀ ਹੋਈ ਸੀ। ਮੇਅ ਨੇ ਸਟੋਕ ਆਨ ਟ੍ਰੈਂਟ 'ਚ ਇਕ ਕਾਰਖਾਨੇ 'ਚ ਬੋਲਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸੰਸਦੀ ਮੈਂਬਰਾਂ ਨੇ ਉਨ੍ਹਾਂ ਦੇ ਸਮਝੌਤੇ ਨੂੰ ਵੋਟ ਨਾ ਦਿੱਤਾ ਤਾਂ ਜ਼ਿਆਦਾ ਸੰਭਾਵਨਾ ਹੈ ਕਿ ਸੰਸਦ 'ਚ ਨਤੀਜੇ ਕਮਜ਼ੋਰ ਹੋਵੇਗਾ ਅਤੇ ਬ੍ਰੈਗਜ਼ਿਟ ਸਮਝੌਤਾ ਨਾ ਹੋਣ ਦਾ ਜ਼ੋਖਮ ਰਹੇਗਾ ਜਿਸ ਦਾ ਮਤਲਬ ਹੈ ਕਿ 2016 ਦੇ ਯੂਰਪੀ ਸੰਘ ਦੇ ਜਨਮਤ ਸੰਗ੍ਰਹਿ ਦੇ ਨਤੀਜੇ ਨੂੰ ਫਲਦਾਇਕ ਨਹੀਂ ਕੀਤਾ ਜਾ ਸਕਦਾ।
ਰਾਸ਼ਟਰੀ ਐਮਰਜੰਸੀ ਨਹੀਂ ਕਰਨ ਜਾ ਰਿਹਾ ਐਲਾਨ : ਟਰੰਪ
NEXT STORY