ਲੰਡਨ-ਲਾਕਡਾਊਨ ਦੌਰਾਨ ਡਾਊਨਿੰਗ ਸਟ੍ਰੀਟ 'ਚ ਪਾਰਟੀਆਂ ਕਰਨ ਨੂੰ ਲੈ ਕੇ ਅਸਤੀਫ਼ਾ ਦੇਣ ਦੇ ਦਬਾਅ ਨਾਲ ਜੂਝ ਰਹੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ 'ਚ ਫ਼ੇਰਬਦਲ ਕੀਤਾ ਅਤੇ ਜੈਕਬ ਰੀਸ-ਮਾਗ ਨੂੰ ਬ੍ਰੈਗਜ਼ਿਟ ਮੌਕੇ ਅਤੇ ਸਰਕਾਰੀ ਕੁਸ਼ਲਤਾ ਮੰਤਰੀ ਨਿਯੁਕਤ ਕੀਤਾ। ਰੀਸ-ਮੋਗ (52) ਅਜੇ ਹਾਊਸ ਆਫ਼ ਕਾਮਨਸ ਦੇ ਨੇਤਾ ਹਨ।
ਇਹ ਵੀ ਪੜ੍ਹੋ : ਸਿੱਧੂ ਨੇ ਸੰਦੀਪ ਦੀਕਸ਼ਿਤ ਨੂੰ ਪੱਤਰ ਲਿਖ ਕੇ ਕੀਤੀ ਇਹ ਅਪੀਲ
ਮੌਜੂਦਾ ਚੀਫ਼ ਵ੍ਹਿਪ ਮਾਰਕ ਸਪੈਂਸਰ ਹਾਊਸ ਆਫ ਕਾਮਨਸ ਦੇ ਨੇਤਾ ਦੇ ਤੌਰ 'ਤੇ ਰੀਸ-ਮੋਗ ਦੀ ਥਾਂ ਲੈਣਗੇ। ਸਾਲ 2016 ਦੇ ਜਨਮਤ ਸੰਗ੍ਰਹਿ ਦੌਰਾਨ ਯੂਰਪੀਨ ਯੂਨੀਅਨ ਤੋਂ ਵੱਖ ਹੋਣ ਦੇ ਸਮਰਥਕ ਰਹੇ ਰੀਸ-ਮੋਗ ਹੁਣ ਮੰਤਰੀ ਮੰਡਲ ਦੇ ਪੂਰੀ ਤਰ੍ਹਾਂ ਮੈਂਬਰ ਹੋਣਗੇ। ਕ੍ਰਿਸ ਹੀਟਨ-ਹੈਰਿਸ ਨਵੇਂ ਚੀਫ਼ ਵ੍ਹਿਪ ਬਣ ਗਏ ਹਨ। ਸਾਬਕਾ ਉਪ ਮੁੱਖ ਮੰਤਰੀ ਵ੍ਹਿਪ ਸਟੂਅਰਟ ਐਂਡਿਊ ਹਾਊਸਿੰਗ ਮਾਮਲਿਆਂ ਦੇ ਮੰਤਰੀ ਹੋਣਗੇ। ਮੰਤਰੀ ਮੰਡਲ 'ਚ ਇਹ ਫੇਰਬਦਲ ਸਟੀਫਨ ਬਾਰਕਲੇ ਦੇ ਪ੍ਰਧਾਨ ਮੰਤਰੀ ਦੇ ਚੀਫ਼ ਆਫ ਸਟਾਫ਼ ਦੇ ਤੌਰ 'ਤੇ ਨਿਯੁਕਤ ਹੋਣ ਤੋਂ ਬਾਅਦ ਹੋਇਆ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
ਨਾਲ ਹੀ ਇਹ ਅਜਿਹੇ ਸਮੇਂ 'ਚ ਹੋਇਆ ਹੈ ਜਦ ਜਾਨਸਨ (57) 'ਪਾਰਟੀਗੇਟ' ਵਿਵਾਦ ਤੋਂ ਬਾਅਦ ਆਪਣੇ ਪ੍ਰਸ਼ਾਸਨ ਨੂੰ ਨਵਾਂ ਰੂਪ ਦੇਣ ਦੀ ਕਵਾਇਦ 'ਚ ਹਨ। ਉਨ੍ਹਾਂ 'ਤੇ ਵਿਰੋਧੀ ਧਿਰ ਅਤੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਅਸਤੀਫ਼ਾ ਦੇਣ ਦਾ ਦਬਾਅ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਪਹਿਲਾਂ 10 ਡਾਊਨਿੰਗ ਸਟ੍ਰੀਟ ਦੇ ਆਪਣੇ ਕਈ ਸਲਾਹਕਾਰਾਂ ਅਤੇ ਹੋਰ ਕਰਮਚਾਰੀਆਂ ਨੂੰ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ : ਰੂਸ ਨੇ ਭਾਰਤ ਵਿਰੁੱਧ ਆਪਣੇ ਦੇਸ਼ ਦੀਆਂ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਿਜ, ਕਿਹਾ-ਅਸੀਂ ਦੋਵੇਂ ਦੇਸ਼ ਪੁਰਾਣੇ ਦੋਸਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੀ ਤੁਹਾਨੂੰ ਮਰਦਾਨਾ ਕਮਜ਼ੋਰੀ ਜਾਂ ਸ਼ੂਗਰ ਹੈ? ਤਾਂ ਜ਼ਰੂਰ ਅਪਣਾਓ ਇਹ ਦੇਸੀ ਇਲਾਜ
NEXT STORY