ਟੋਕੀਓ- ਇਕ ਸ਼ਤਾਬਦੀ ਤੋਂ ਵੀ ਜ਼ਿਆਦਾ ਸਮੇਂ ’ਚ ਬ੍ਰਿਟੇਨ ਨੇ ਬੁੱਧਵਾਰ ਨੂੰ ਟੋਕੀਓ ਓਲੰਪਿਕ ਦੀ ਤੈਰਾਕੀ ਮੁਕਾਬਲੇ ’ਚ ਰਿਲੇਅ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ, ਜਦੋਂਕਿ ਅਮਰੀਕੀ ਟੀਮ ਪੋਡੀਅਮ ’ਤੇ ਵੀ ਜਗ੍ਹਾ ਨਹੀਂ ਬਣਾ ਸਕੀ। ਬ੍ਰਿਟੇਨ ਨੇ ਦਬਦਬਾ ਬਣਾਉਂਦੇ ਹੋਏ ਪੁਰਸ਼ 4 ਗੁਣਾ 200 ਮੀਟਰ ਫ੍ਰੀਸਟਾਈਲ ’ਚ ਜਿੱਤ ਦਰਜ ਕੀਤੀ। ਟੀਮ ’ਚ 200 ਮੀਟਰ ਫ੍ਰੀਸਟਾਈਲ ਦੇ ਸੋਨ ਤਮਗਾ ਜੇਤੂ ਟਾਮ ਡੀਨ, 200 ਮੀਟਰ ਦੇ ਕਾਂਸੀ ਤਮਗਾ ਜੇਤੂ ਡੰਕਨ ਸਕਾਟ, 3 ਵਾਰ ਦੇ ਓਲੰਪਿਕ ਤਮਗਾ ਜੇਤੂ ਜੇਮਸ ਗਾਯ ਅਤੇ 18 ਸਾਲ ਦੇ ਮੈਥਿਊ ਰਿਚਰਡਸ ਸ਼ਾਮਲ ਸਨ।
ਇਹ ਖ਼ਬਰ ਪੜ੍ਹੋ- SL v IND : ਸ਼੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਬ੍ਰਿਟੇਨ ਦੀ ਟੀਮ ਨੇ 6 : 58.58 ਮਿੰਟ ਨਾਲ ਖਿਤਾਬ ਜਿੱਤਿਆ ਪਰ ਮਾਮੂਲੀ ਫਰਕ ਨਾਲ ਵਿਸ਼ਵ ਰਿਕਾਰਡ ਬਣਾਉਣ ਤੋਂ ਖੁੰਝ ਗਏ। ਅਮਰੀਕਾ ਨੇ ਰੋਮ ’ਚ 2009 ’ਚ ਵਿਸ਼ਵ ਚੈਂਪੀਅਨਸ਼ਿਪ ’ਚ 6 : 58.55 ਮਿੰਟ ਦਾ ਸਮਾਂ ਲਿਆ ਸੀ।
ਹ ਖ਼ਬਰ ਪੜ੍ਹੋ- ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਤਾਲਿਬਾਨ ਵੱਲੋਂ ਸਕੂਲ ਬੰਦ ਕਰਨ ਦੀ ਜਿੱਦ ਪਰ ਅਫਗਾਨ ਕੁੜੀਆਂ 'ਚ ਪੜ੍ਹਨ ਦਾ ਜੋਸ਼ ਬਰਕਰਾਰ
NEXT STORY