ਨਵੀਂ ਦਿੱਲੀ—ਜੇਕਰ ਤੁਸੀਂ ਸਿੰਗਾਪੁਰ 'ਚ ਰਹਿੰਦੇ ਹੋ ਤਾਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸਿੰਗਾਪੁਰ 'ਚ ਤੁਸੀਂ ਦੋ ਸਾਲਾਂ ਤਕ ਨਵੀਂ ਕਾਰ ਨਹੀਂ ਖਰੀਦ ਪਾਉਗੇ ਸਿੰਗਾਪੁਰ ਦੀ ਸਰਕਾਰ ਨੇ ਸੜਕਾਂ 'ਤੇ ਕਾਰਾਂ ਦੀ ਗ੍ਰੋਥ ਨੂੰ ਜ਼ੀਰੋ ਫੀਸਦੀ 'ਤੇ ਲਿਆਉਣ ਦਾ ਫੈਸਲਾ ਲਿਆ ਹੈ। ਫਿਲਹਾਲ, ਸਿੰਗਾਪੁਰ ਦੀ ਸੜਕਾਂ 'ਚ ਕਾਰਾਂ ਦੀ ਮੌਜੂਦਾ ਗ੍ਰੋਥ ਰੇਟ 0.25 ਫੀਸਦੀ ਹੈ। ਸਿੰਗਾਪੁਰ ਸਰਕਾਰ ਦੇ ਫੈਸਲੇ ਤਹਿਤ ਉੱਥੇ ਰਹਿਣ ਵਾਲੇ ਲੋਕ ਫਰਵਰੀ 2018 ਤੋਂ ਨਵੀਂ ਕਾਰ ਨਹੀਂ ਖਰੀਦ ਪਾਣਗੇ।
ਕੁੱਲ ਜ਼ਮੀਨ ਦੀ 12 ਫੀਸਦੀ ਹਿੱਸੇ 'ਤੇ ਹੈ ਸੜਕਾਂ
ਫਿਲਹਾਲ, ਸਿੰਗਾਪੁਰ ਦੁਨੀਆ 'ਚ ਸਭ ਤੋਂ ਘਨੀ ਆਬਾਦੀ ਵਾਲੀ ਜਗ੍ਹਾ 'ਚ ਹੈ ਅਤੇ ਇੱਥੇ ਪਹਿਲੇ ਤੋਂ ਹੀ ਟ੍ਰਾਂਸਪੋਰਟ ਸਿਸਟਮ ਕਾਫੀ ਜਟਿਲ ਹੈ। ਸਿੰਗਾਪੁਰ, ਨਿਊਯਾਰਕ ਸਿਟੀ ਤੋਂ ਛੋਟਾ ਹੈ। ਲੈਂਡ ਟ੍ਰਾਂਸਪੋਰਟ ਅਥਾਰਿਟੀ (lta) ਮੁਤਾਬਕ, ਕੁੱਲ ਉਪਲੱਬਧ ਜ਼ਮੀਨ ਚੋਂ 12 ਫੀਸਦੀ ਏਰੀਏ 'ਤੇ ਰੋਡ ਹੈ। ਏਸੇ 'ਚ ਰੋਡ ਨੈੱਟਵਰਕ ਨੂੰ ਵਧਾਉਣ ਦੀ ਗੁੰਜ਼ਾਇਸ ਨਹੀਂ ਹੈ। ਸਾਲ 2000 ਤੋਂ ਬਾਅਦ ਸਿੰਗਾਪੁਰ ਦੀ ਆਬਾਦੀ 40 ਫੀਸਦੀ ਵਧੀ ਹੈ ਪਿਛਲੇ ਸਾਲ ਸਿੰਗਾਪੁਰ ਦੀ ਸੜਕਾਂ 'ਤੇ 6 ਲੱਖ ਤੋਂ ਜ਼ਿਆਦਾ ਪ੍ਰਾਈਵੇਟ ਅਤੇ ਰੇਂਟਲ ਕਾਰਾਂ ਸਨ।
ਵਾਤਾਵਰਣ ਕੈਨੇਡਾ ਵਲੋਂ ਐਮਰਜੰਸੀ ਐਡਵਾਇਜ਼ਰੀ ਜਾਰੀ
NEXT STORY