ਪੈਰਾਡਾਈਜ਼(ਭਾਸ਼ਾ)— ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਸਭ ਤੋਂ ਭਿਆਨਕ ਅੱਗ ਵਿਚ ਲਾਪਤਾ ਹੋਏ ਲੋਕਾਂ ਦੀ ਗਿਣਤੀ ਵੀਰਵਾਰ ਨੂੰ 600 ਤੋਂ 'ਤੇ ਪਹੁੰਚ ਗਈ। ਉਥੇ ਹੀ ਬਚਾਅ ਕਰਨ ਵਾਲੇ ਕਰਮਚਾਰੀਆਂ ਨੇ ਸੱਤ ਲਾਸ਼ਾਂ ਤੋਂ ਇਲਾਵਾ ਰਹਿੰਦ ਖੂਹੰਦ ਬਰਾਮਦ ਕੀਤੀ ਹੈ। ਇਨ੍ਹਾਂ ਸੱਤ ਲਾਸ਼ਾਂ ਦਾ ਪਤਾ ਲੱਗਣ ਨਾਲ ਹੀ ਕੈਂਪ ਫਾਇਰ ਵਿਚ ਮਾਰੇ ਗਏ ਕੁੱਲ ਲੋਕਾਂ ਦੀ ਗਿਣਤੀ 63 'ਤੇ ਪਹੁੰਚ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਸੂਚੀ ਵਿਚ ਸ਼ਾਮਿਲ ਲੋਕਾਂ ਦੀ ਗਿਣਤੀ 300 ਤੋਂ 631 'ਤੇ ਪਹੁੰਚ ਗਈ। ਉਥੇ ਹੀ, ਦੱਖਣੀ ਕੈਲਿਫੋਰਨੀਆ ਦੇ ਮਲੀਬੂ ਵਿਚ ਲੱਗੀ ਦੂਜੀ ਅੱਗ ਵਿਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ । ਰਾਸ਼ਟਰਪਤੀ ਡੋਨਾਲਡ ਟਰੰਪ ਅੱਗ ਦੇ ਪੀੜਤਾਂ ਨਾਲ ਮਿਲਣ ਲਈ ਸ਼ਨੀਵਾਰ ਨੂੰ ਪੱਛਮੀ ਰਾਜ ਦਾ ਦੌਰਾ ਕਰ ਸਕਦੇ ਹਨ। ਇਸ ਨੂੰ ਇਤਹਾਸ ਵਿਚ ਸਭ ਤੋਂ ਭਿਆਨਕ ਅੱਗ ਦੱਸਿਆ ਜਾ ਰਿਹਾ ਹੈ।
ਆਸਟ੍ਰੇਲੀਆ 'ਚ ਪੰਜਾਬੀ ਕੌਂਸਲਰ ਤੇ ਨਸਲੀ ਟਿੱਪਣੀ ਕਰਨ ਵਾਲੇ ਨੇ ਮੰਗੀ ਮੁਆਫੀ
NEXT STORY