ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ 'ਚ ਪਿਛਲੇ ਦਿਨੀਂ ਇੱਕ ਬੀਚ 'ਤੇ ਤੇਲ ਰਿਸਣ ਕਾਰਨ ਪੈਦਾ ਹੋਈ ਸਮੱਸਿਆ ਕਾਫੀ ਉਲਝ ਗਈ ਹੈ। ਇਸ ਸਬੰਧ 'ਚ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਹਫਤੇ ਦੇ ਅੰਤ 'ਚ ਹੰਟਿੰਗਟਨ ਬੀਚ ਦੇ ਨੇੜੇ ਤੇਲ ਦੇ ਵੱਡੇ ਪੱਧਰ 'ਤੇ ਫੈਲਣ ਦੇ ਜਵਾਬ 'ਚ ਓਰੇਂਜ ਕਾਉਂਟੀ ਲਈ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕਾਉਂਟੀ ਦੇ ਸੁਪਰਵਾਈਜ਼ਰਾਂ ਦੇ ਬੋਰਡ ਨੇ ਵੀ ਮੰਗਲਵਾਰ ਨੂੰ ਸਥਾਨਕ ਐਮਰਜੈਂਸੀ ਦਾ ਐਲਾਨ ਵੀ ਕੀਤੀ ਸੀ।
ਇਹ ਵੀ ਪੜ੍ਹੋ : ਪੱਤਰਕਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੂਸ ਦੀ ਅਖ਼ਬਾਰ ਨੇ ਬੰਦ ਕੀਤੀ ਬੇਲਾਰੂਸ ਬ੍ਰਾਂਚ
ਇਸ ਬੀਚ 'ਤੇ ਪਿਛਲੇ ਹਫਤੇ ਦੇ ਅੰਤ 'ਚ ਘੱਟੋ-ਘੱਟ 126,000 ਗੈਲਨ ਤੇਲ ਪ੍ਰਸ਼ਾਂਤ ਮਹਾਸਾਗਰ 'ਚ ਲੀਕ ਹੋਇਆ ਅਤੇ ਇਸ ਨੂੰ ਇਸ ਖੇਤਰ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਤੇਲ ਰਿਸਣਾ ਮੰਨਿਆ ਜਾਂਦਾ ਹੈ। ਇਸ ਤੇਲ ਫੈਲਣ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ ਅਤੇ ਕਈ ਸਟੇਟ ਅਤੇ ਸਥਾਨਕ ਏਜੰਸੀਆਂ ਦੁਆਰਾ ਸਫਾਈ ਦੇ ਯਤਨਾਂ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਹੁਕਮ ਬੇਹੱਦ ਮੰਦਭਾਗਾ : ਸੁਖਦੇਵ ਸਿੰਘ ਢੀਂਡਸਾ
ਨਿਊਸਮ ਦੁਆਰਾ ਕੀਤੇ ਗਏ ਐਮਰਜੈਂਸੀ ਐਲਾਨ ਤੋਂ ਬਾਅਦ ਸਫਾਈ 'ਚ ਸਹਾਇਤਾ ਲਈ ਵਾਧੂ ਕਰਮਚਾਰੀ ਵੀ ਭੇਜੇ ਗਏ ਹਨ। ਐਮਰਜੈਂਸੀ ਦਾ ਐਲਾਨ ਕਰਦਿਆਂ ਗੈਵਿਨ ਨਿਊਸਮ ਨੇ ਕਿਹਾ ਕਿ ਸਟੇਟ ਜਨਤਕ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਲਈ ਸਾਰੇ ਉਪਲੱਬਧ ਸਰੋਤਾਂ ਨੂੰ ਜੁਟਾਉਣ ਵੱਲ ਵਧ ਰਿਹਾ ਹੈ। ਤੇਲ ਫੈਲਣ ਤੋਂ ਬਾਅਦ ਬੀਚ ਲੰਬੇ ਸਮੇਂ ਲਈ ਬੰਦ ਹੋਣ ਦੀ ਸੰਭਾਵਨਾ ਦਾ ਸਾਹਮਣਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਅਮਿਤ ਸ਼ਾਹ ਨਾਲ ਕਰੇਗਾ ਮੁਲਾਕਾਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੱਤਰਕਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੂਸ ਦੀ ਅਖ਼ਬਾਰ ਨੇ ਬੰਦ ਕੀਤੀ ਬੇਲਾਰੂਸ ਬ੍ਰਾਂਚ
NEXT STORY