ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੀਆਂ ਜੰਗਲੀ ਅੱਗਾਂ ਵਿਚ ਹੋਏ ਨੁਕਸਾਨ ਲਈ ਇੱਥੋਂ ਦੀਆਂ ਬਿਜਲੀ ਕੰਪਨੀਆਂ ਵੀ ਜ਼ਿੰਮੇਵਾਰ ਹਨ। ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ ਰਾਜ ਵਿਚ ਬਿਜਜਲੀ ਮੁਹੱਈਆ ਕਰਵਾਉਣ ਦੇ ਖੇਤਰ ਵਿਚ ਮੋਹਰੀ ਹੈ ਪਰ ਜੰਗਲੀ ਅੱਗਾਂ ਵਿਚ ਹੋਏ ਨੁਕਸਾਨ ਵਿਚ ਇਸ ਕੰਪਨੀ 'ਤੇ ਵੀ ਉਂਗਲੀ ਉੱਠਦੀ ਹੈ।
2017 ਅਤੇ 2018 ਦੀ ਜੰਗਲੀ ਅੱਗ ਦੇ ਪੀੜਤਾਂ ਨੇ ਉਨ੍ਹਾਂ ਦੇ ਨੁਕਸਾਨ ਲਈ ਪੀ. ਜੀ. ਐਂਡ ਈ. ਨੂੰ ਜਿੰਮੇਵਾਰ ਠਹਿਰਾਇਆ ਸੀ ਅਤੇ ਆਪਣੀ ਭਰਭਾਈ ਦੀ ਮੰਗ ਕੀਤੀ ਪੀੜਿਤਾਂ ਨੂੰ ਇਸ ਮਹੀਨੇ ਹਰੇਕ ਨੂੰ 25,000 ਡਾਲਰ ਦੀ ਮੁੱਢਲੀ ਰਾਸ਼ੀ ਮਿਲਣ ਦੀ ਉਮੀਦ ਹੈ। ਕੰਪਨੀ ਦੇ ਜੰਗਲੀ ਅੱਗ ਦੇ ਦਾਅਵਿਆਂ ਦਾ ਭੁਗਤਾਨ ਕਰਨ ਲਈ ਸਥਾਪਤ ਕੀਤੇ ਗਏ ਪੀ ਜੀ ਐਂਡ ਈ ਫਾਇਰ ਵਿਕਟਿਮ ਟਰੱਸਟ ਨੇ ਸੋਮਵਾਰ ਦੇਰ ਰਾਤ ਤੱਕ ਐਲਾਨ ਕੀਤਾ ਕਿ ਪੀੜਿਤਾਂ ਨੂੰ 23 ਨਵੰਬਰ ਤੱਕ ਭੁਗਤਾਨ ਕਰਨ ਦੀ ਉਮੀਦ ਹੈ। ਇਸ ਮਾਮਲੇ ਸੰਬੰਧੀ ਟਰੱਸਟ ਨੇ ਦੱਸਿਆ ਕਿ ਉਹ 2017 ਦੇ ਵਾਈਨ ਕੰਟਰੀ ਅਤੇ 2018 ਦੇ ਕੈਂਪ ਫਾਇਰ ਦੇ 80,000 ਅੱਗ ਪੀੜਤਾਂ ਨੂੰ ਲਗਭਗ 13.5 ਬਿਲੀਅਨ ਡਾਲਰ ਦੀ ਵੰਡ ਕਰੇਗੀ।
ਪੀ. ਜੀ. ਐਂਡ ਈ. ਨੂੰ ਇਹਨਾਂ ਅੱਗਾਂ ਵਿਚ ਹੋਏ ਨੁਕਸਾਨ ਦਾ ਦੋਸ਼ੀ ਮੰਨਿਆ ਮੰਨਿਆ ਗਿਆ ਸੀ ਜਿਸ ਵਿਚ 85 ਲੋਕ ਮਾਰੇ ਗਏ ਸਨ। ਅੱਗ ਦੇ ਪੀੜਿਤਾਂ ਨੂੰ ਭੁਗਤਾਨ ਪ੍ਰਾਪਤ ਕਰਨ ਲਈ ਟਰੱਸਟ ਦੀ ਵੈੱਬਸਾਈਟ ਅਤੇ 31 ਦਸੰਬਰ ਤੱਕ ਦਾਅਵੇ ਦਾਇਰ ਕਰਨੇ ਜਰੂਰੀ ਹਨ, ਭਾਵੇਂ ਕਿ ਉਨ੍ਹਾਂ ਨੇ ਪਹਿਲਾਂ ਹੀ ਅਦਾਲਤ ਵਿਚ ਦਾਅਵਾ ਪੇਸ਼ ਕਰ ਦਿੱਤਾ ਹੋਵੇ। ਟਰੱਸਟ ਦੇ ਪ੍ਰਬੰਧਕ ਕੈਥੀ ਯਾਂਨੀ ਅਨੁਸਾਰ ਉਹ ਹਰ ਦਾਅਵੇ ਦੀ ਕੇਸ ਦੇ ਅਧਾਰ ਤੇ ਸਮੀਖਿਆ ਕਰਨ ਜਾ ਰਹੇ ਹਨ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਬੇਨਤੀ ਕਰਤਾ 25,000 ਡਾਲਰ ਦੀ ਅਦਾਇਗੀ ਦੇ ਯੋਗ ਹੈ ਵੀ ਜਾਂ ਨਹੀਂ। ਇਸ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ ਤਾਂ ਕਿ ਹਰ ਕਿਸੇ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾ ਸਕੇ।
ਫਰਿਜ਼ਨੋ ਦੇ ਕੋਰੋਨਾ ਮਾਮਲਿਆਂ 'ਚ ਹੋਇਆ ਹੋਰ 55 ਨਵੇਂ ਮਾਮਲਿਆਂ ਦਾ ਵਾਧਾ
NEXT STORY