ਕਾਠਮੰਡੂ (ਏਜੰਸੀ)– ਦੇਸ਼ ਵਿਚ ਬਾਲ ਵਿਆਹ ਦੇ ਅਪਰਾਧ ਨੂੰ ਖਤਮ ਕਰਨ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੇ ਸੰਕਲਪ ਵਿਚਕਾਰ ਨੇਪਾਲ ਅਤੇ ਭਾਰਤ ਦੇ ਬਾਲ ਅਧਿਕਾਰ ਕਾਰਕੁੰਨਾਂ, ਬੱਚਿਆਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਸਮੇਤ 100 ਤੋਂ ਵੱਧ ਲੋਕਾਂ ਨੇ ‘ਬਾਲ ਵਿਆਹ ਮੁਕਤ ਨੇਪਾਲ’ ਮੁਹਿੰਮ ਸ਼ੁਰੂ ਕਰਨ ਲਈ ਹੱਥ ਮਿਲਾਇਆ ਹੈ।
ਨੇਪਾਲ ਦੇ ਮਹਿਲਾ, ਬਾਲ ਤੇ ਸੀਨੀਅਰ ਨਾਗਰਿਕਾਂ ਬਾਰੇ ਮੰਤਰੀ ਕਿਸ਼ੋਰ ਸਾਹ ਸੁਦੀ ਦੀ ਅਗਵਾਈ ’ਚ ਮੰਗਲਵਾਰ ਨੂੰ ਕਾਠਮੰਡੂ ’ਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ’ਚ ਲੁਮਨੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਬੀ. ਏ. ਐੱਸ. ਈ. (ਬੈਕਵਰਡ ਸੋਸਾਇਟੀ ਐਜੂਕੇਸ਼ਨ) ਨੇਪਾਲ ਦੇ ਸੰਸਥਾਪਕ ਦਿਲੀ ਬਹਾਦੁਰ ਚੌਧਰੀ ਅਤੇ ਭਾਰਤ ਦੇ ਬਾਲ ਅਧਿਕਾਰ ਕਾਰਕੁੰਨ ਭੁਵਨ ਬਿਭੂ ਨੇ ਵੀ ਸ਼ਿਰਕਤ ਕੀਤੀ। ਇਹ ਮੁਹਿੰਮ ਭਾਰਤੀ ਸੰਸਥਾ ‘ਜਸਟ ਰਾਈਟ ਫਾਰ ਚਿਲਡਰਨ’ ਅਤੇ ਨੇਪਾਲ ਦੀ ‘ਬੈਕਵਰਡ ਸੋਸਾਇਟੀ ਐਜੂਕੇਸ਼ਨ’ ਦੇ ਸਹਿਯੋਗ ਨਾਲ ਮਹਿਲਾ ਅਤੇ ਬਾਲ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਹੈ।
ਨੇਪਾਲ 'ਚ ਲੱਗੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ
NEXT STORY