ਓਟਾਵਾ (ਏਐਨਆਈ): ਯੂਕ੍ਰੇਨ ਦੇ ਵਿੱਤ ਮੰਤਰਾਲੇ ਨੇ ਦੱਸਿਆ ਕਿ ਰੂਸੀ ਫ਼ੌਜੀ ਕਾਰਵਾਈ ਦੌਰਾਨ ਉਸ ਨੇ ਕੈਨੇਡੀਅਨ ਸਰਕਾਰ ਨਾਲ 398 ਮਿਲੀਅਨ ਡਾਲਰ ਦੇ ਕਰਜ਼ੇ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਹਨ।ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਕ੍ਰੇਨ ਦੇ ਵਿੱਤ ਮੰਤਰੀ ਸੇਰਹੀ ਮਾਰਚੇਂਕੋ ਨੇ ਯੂਕ੍ਰੇਨ ਨੂੰ ਅਨੁਕੂਲ ਸ਼ਰਤਾਂ 'ਤੇ 500 ਮਿਲੀਅਨ ਕੈਨੇਡੀਅਨ ਡਾਲਰ [398 ਮਿਲੀਅਨ ਡਾਲਰ] ਦਾ ਕਰਜ਼ਾ ਪ੍ਰਦਾਨ ਕਰਨ ਲਈ ਕੈਨੇਡੀਅਨ ਸਰਕਾਰ ਨਾਲ ਇੱਕ ਕਰਜ਼ਾ ਸਮਝੌਤੇ 'ਤੇ ਹਸਤਾਖਰ ਕੀਤੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਖ਼ਿਲਾਫ਼ ਆਸਟ੍ਰੇਲੀਆ ਦੀ ਨਵੀਂ ਕਾਰਵਾਈ, ਕੰਪਨੀਆਂ 'ਤੇ ਲਗਾਈ ਪਾਬੰਦੀ
ਕਰਜ਼ੇ ਦੀ ਮਿਆਦ 10 ਸਾਲ ਹੈ। ਬੁੱਧਵਾਰ ਦੇਰ ਰਾਤ ਮੰਤਰਾਲੇ ਨੇ ਆਪਣੇ ਟਵਿੱਟਰ ਪੇਜ 'ਤੇ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਡੋਨੇਟਸਕ ਅਤੇ ਲੁਹਾਨਸਕ ਦੇ ਲੋਕ ਗਣਰਾਜਾਂ ਦਾ ਸਮਰਥਨ ਕਰਨ ਲਈ ਯੂਕ੍ਰੇਨ ਵਿੱਚ ਆਪਣੀ ਫ਼ੌਜੀ ਕਾਰਵਾਈ ਸ਼ੁਰੂ ਕੀਤੀ।ਪੱਛਮੀ ਦੇਸ਼ਾਂ ਨੇ ਯੂਕ੍ਰੇਨ 'ਚ ਰੂਸੀ ਫ਼ੌਜੀ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਹਮਲਾ ਕਰਾਰ ਦਿੱਤਾ ਹੈ ਅਤੇ ਮਾਸਕੋ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ਖ਼ਿਲਾਫ਼ ਆਸਟ੍ਰੇਲੀਆ ਦੀ ਨਵੀਂ ਕਾਰਵਾਈ, ਕੰਪਨੀਆਂ 'ਤੇ ਲਗਾਈ ਪਾਬੰਦੀ
NEXT STORY