ਨਿਊਯਾਰਕ/ਵੈਨਕੂਵਰ (ਰਾਜ ਗੋਗਨਾ): ਕੈਨੇਡਾ ਦੇ ਵੈਨਕੂਵਰ 'ਚ ਲੰਘੇ ਸੋਮਵਾਰ ਵਾਪਰੇ ਸੜਕ ਹਾਦਸੇ ਵਿਚ ਇਕ ਪੰਜਾਬੀ ਡਰਾਇਵਰ ਚਰਨਜੀਤ ਪਰਹਾਰ (ਉਮਰ 64) ਸਾਲ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚਰਨਜੀਤ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਕੋਸਟ ਮਾਊਂਟੇਨ ਬੱਸ ਕੰਪਨੀ ਦਾ ਕਰਮਚਾਰੀ ਸੀ। ਉਸ ਦੀ ਮੌਤ 'ਤੇ ਸਾਰੀਆਂ ਬੱਸਾਂ ਅਤੇ ਸੀ-ਬੱਸਾਂ ਦੇ ਡਰਾਇਵਰਾਂ ਨੇ ਦੁਪਹਿਰ 3 ਵਜੇ ਇਕ ਪਲ ਦਾ ਮੌਨ ਰੱਖਿਆ। ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਆਪਣੀ ਬੱਸ ਵਿਚ ਕੋਈ ਖ਼ਰਾਬੀ ਆਉਣ ਮਗਰੋਂ ਜਿਵੇਂ ਹੀ ਬਾਹਰ ਨਿਕਲਿਆ, ਇਸੇ ਦੌਰਾਨ ਦੂਜੀ ਬੱਸ ਕੋਲੋਂ ਲੰਘੀ ਉਸ ਨੇ ਉਸ ਨੂੰ ਦਰੜ ਦਿੱਤਾ। ਇਸ ਹਾਦਸੇ ਮਗਰੋਂ ਚਰਨਜੀਤ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਾਣ ਦੀ ਗੱਲ, ਪੰਜਾਬ ਦੀ ਧੀ ਹਰਮਨਦੀਪ ਕੌਰ ਇਟਲੀ 'ਚ ਬਣੀ ਬੱਸ ਡਰਾਈਵਰ
ਟ੍ਰਾਂਸਲਿੰਕ ਦੇ ਸੀ.ਈ.ਓ. ਕੇਵਿਨ ਕੁਇਨ ਨੇ ਕਿਹਾ ਕਿ ਮੈਂ ਇਸ ਮੁਸ਼ਕਲ ਸਮੇਂ ਦੌਰਾਨ ਕਰਮਚਾਰੀ ਦੇ ਸਹਿ-ਕਰਮਚਾਰੀਆਂ, ਦੋਸਤਾਂ ਅਤੇ ਅਜ਼ੀਜ਼ਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਯੂਨੀਫੋਰ ਲੋਕਲ 111 ਦੇ ਪ੍ਰਧਾਨ ਬਲਬੀਰ ਮਾਨ ਨੇ ਕਿਹਾ ਕਿ ਯੂਨੀਅਨ ਵੱਲੋਂ ਕਿਸੇ ਵੀ ਵਿਅਕਤੀ ਨੂੰ ਸਹਾਇਤਾ ਉਪਲਬਧ ਹੈ, ਜਿਸਨੂੰ ਇਸ ਦੀ ਲੋੜ ਹੈ। ਉਸ ਨੂੰ ਇਕ ਦਿਆਲੂ ਵਿਅਕਤੀ ਦੱਸਦੇ ਹੋਏ ਬੁੱਧਵਾਰ ਨੂੰ ਸ਼ਰਧਾਂਜਲੀ ਦਿੱਤੀ ਗਈ। ਕੋਸਟ ਮਾਊਟੇਨ ਬੱਸ ਕੰਪਨੀ ਦੇ ਪ੍ਰਧਾਨ ਮਾਈਕਲ ਮੈਕਡਾਨਿਏਲ ਨੇ ਕਿਹਾ ਕਿ ਉਸ ਦੀ ਮੌਤ ਕਾਰਨ ਸਾਰੀ ਕੰਪਨੀ ਸੋਗ ਵਿੱਚ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਯਾਤਰਾ ਮੁੜ ਚਾਲੂ ਕਰਨ ਦਾ ਐਲਾਨ
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੀ ਨੇਤਾ ਨੇ ਭਿਸ਼ਟਾਚਾਰ ਜਾਂਚ ਨੂੰ ਲੈ ਕੇ ਦਿੱਤਾ ਅਸਤੀਫਾ
NEXT STORY