ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕਪਤਾਨ ਸਰ ਟੌਮ ਮੂਰ ਦੇ ਬੈਡਫੋਰਡ ਵਿੱਚ ਹੋਏ ਸੰਸਕਾਰ ਦੌਰਾਨ ਉਹਨਾਂ ਦੀ ਯਾਦ ਵਿੱਚ ਦੇਸ਼ ਭਰ 'ਚ ਸ਼ਰਧਾਂਜਲੀ ਭੇਂਟ ਕੀਤੀ ਗਈ। ਕੋਰੋਨਾ ਮਹਾਮਾਰੀ ਦੌਰਾਨ ਐੱਨ ਐੱਚ ਐੱਸ ਲਈ ਫੰਡ ਇਕੱਠਾ ਕਰਨ ਵਾਲੇ ਇਸ 100 ਸਾਲਾਂ ਦੇ ਹੀਰੋ ਦਾ ਅੰਤਿਮ ਸੰਸਕਾਰ ਮਹਾਮਾਰੀ ਦੇ ਕਾਰਨ ਲਾਗੂ ਹੋਈਆਂ ਪਾਬੰਦੀਆਂ ਕਰਕੇ ਸਿਰਫ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿੱਚ ਕੀਤਾ ਗਿਆ।
ਸ਼ਨੀਵਾਰ ਸਵੇਰੇ ਲੱਗਭਗ 11.30 ਵਜੇ, ਟੌਮ ਦਾ ਅੰਤਮ ਸੰਸਕਾਰ ਕਾਫਲਾ ਬੈਡਫੋਰਡਸ਼ਾਇਰ ਵਿਖੇ ਉਹਨਾਂ ਦੇ ਘਰ ਤੋਂ ਬੈਡਫੋਰਡ ਸ਼ਮਸ਼ਾਨ ਘਾਟ ਵੱਲ ਰਵਾਨਾ ਹੋਇਆ। ਇਸ ਦੌਰਾਨ ਟੌਮ ਮੂਰ ਦਾ ਤਾਬੂਤ ਯੂਨੀਅਨ ਝੰਡੇ ਵਿੱਚ ਲਪੇਟਿਆ ਗਿਆ ਸੀ ਅਤੇ ਉਸ ਦੀ ਯਾਦ ਵਿੱਚ ਕਈ ਵਿਸ਼ੇਸ਼ ਚੀਜ਼ਾਂ ਵੀ ਰੱਖੀਆਂ ਗਈਆਂ ਸਨ, ਜਿਹਨਾਂ ਵਿੱਚ ਦੂਜੀ ਵਿਸ਼ਵ ਜੰਗ ਵੇਲੇ ਦੀ ਸਰਵਿਸ ਕੈਪ ਦੀ ਪ੍ਰਤੀਕ੍ਰਿਤੀ ਅਤੇ ਯੌਰਕਸ਼ਾਇਰ ਰੈਜੀਮੈਂਟ ਦੀ ਮਾਲਾ ਦੇ ਨਾਲ ਬਰਮਾ ਸਟਾਰ ਸਮੇਤ ਉਸ ਦੀ ਮੁਹਿੰਮ ਦੇ ਤਗਮੇ ਵੀ ਸ਼ਾਮਲ ਸਨ। ਇਸ ਭਾਵੁਕ ਸਮੇਂ ਕੋਰੋਨਾ ਤਾਲਾਬੰਦੀ ਕਰਕੇ ਲੋਕ ਇਸ ਬਜ਼ੁਰਗ ਹੀਰੋ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਆਪਣੇ ਤਰੀਕੇ ਲੱਭ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਤਿੰਨ ਲੋਕਾਂ ਦਾ ਗੋਲੀ ਮਾਰ ਕੇ ਕਤਲ
ਇਸ ਦੇ ਇਲਾਵਾ ਅੰਤਮ ਸੰਸਕਾਰ ਨੂੰ ਵੀ ਸੀ-47 ਡਕੋਟਾ, ਇੱਕ ਦੂਸਰੇ ਵਿਸ਼ਵ ਯੁੱਧ ਦੇ ਜਹਾਜ਼ ਨੇ ਵੀ ਫਲਾਈਪਾਸਟ ਕੀਤਾ। ਸ਼ਮਸ਼ਾਨ ਘਾਟ ਵਿੱਚ ਯਾਰਕਸ਼ਾਇਰ ਰੈਜੀਮੈਂਟ ਦੇ ਸਿਪਾਹੀਆਂ ਦੁਆਰਾ ਤਾਬੂਤ ਨੂੰ ਲਿਜਾਣ ਮੌਕੇ ਇੱਕ ਫਾਇਰਿੰਗ ਪਾਰਟੀ ਦੁਆਰਾ ਤਿੰਨ-ਰਾਉਂਡ ਬੰਦੂਕ ਸਲਾਮੀ ਵੀ ਦਿੱਤੀ ਗਈ। ਟੌਮ ਮੂਰ ਨੂੰ ਸ਼ਰਧਾਂਜਲੀ ਦੇਣ ਲਈ ਵੈਸਟ ਯੌਰਕਸ਼ਾਇਰ ਦੇ ਡਿਪਟੀ ਲਾਰਡ ਲੈਫਟੀਨੈਂਟ ਡੇਵਿਡ ਪੀਅਰਸਨ ਨੇ ਮਹਾਰਾਣੀ ਐਲਿਜ਼ਾਬੈਥ ਦੀ ਤਰਫੋਂ, ਸਰ ਟੌਮ ਦੇ ਜਨਮ ਸਥਾਨ ਕੇਗਲੀ ਵਿਖੇ ਮੱਥਾ ਟੇਕਿਆ। ਇਸ ਦੇ ਇਲਾਵਾ ਸਥਾਨਕ ਐਮ ਪੀ ਰੋਬੀ ਮੂਰ ਅਤੇ ਕਸਬੇ ਦੇ ਮੇਅਰ ਪੀਟਰ ਕੋਰਕਿੰਡੇਲ ਨੇ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਨੋਟ- ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ: ਲੋਕਾਂ ਨੇ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਸਮੁੰਦਰੀ ਕੰਢੇ ਅਤੇ ਪਾਰਕਾਂ 'ਚ ਕੀਤੀ ਸ਼ਮੂਲੀਅਤ
NEXT STORY