ਕਾਬੁਲ— ਕਾਬੁਲ 'ਚ ਸ਼ਨੀਵਾਰ ਨੂੰ ਇਕ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ਼ ਪਦਾਰਥਾਂ ਨਾਲ ਭਰੇ ਵਾਹਨ ਨੂੰ ਉਡਾ ਦਿੱਤਾ, ਜਿਸ 'ਚ ਘੱਟੋ-ਘੱਟ ਦੋ ਆਮ ਲੋਕਾਂ ਦੀ ਮੌਤ ਹੋ ਗਈ ਜਦ ਕਿ ਕਈ ਹੋਰ ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ,''ਅੱਜ ਸਵੇਰੇ ਤਕਰੀਬਨ 9.10 ਵਜੇ ਕਾਬੁਲ ਦੇ ਪੁਲਸ ਜ਼ਿਲਾ 9 'ਚ ਇਕ ਆਤਮਘਾਤੀ ਕਾਰ ਬੰਬ ਧਮਾਕਾ ਹੋਇਆ।''
ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਇਸ ਹਮਲੇ ਦਾ ਉਦੇਸ਼ ਸਪੱਸ਼ਟ ਨਹੀਂ ਹੈ। ਦਾਨਿਸ਼ ਨੇ ਦੱਸਿਆ ਕਿ ਹਮਲੇ 'ਚ ਦੋ ਆਮ ਨਾਗਰਿਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦ ਲੋਕ ਕੰਮ 'ਤੇ ਜਾ ਰਹੇ ਸਨ। ਸਿਹਤ ਮੰਤਰਾਲੇ ਦੇ ਬੁਲਾਰੇ ਵਾਹਿਦ ਮਜ਼ਰੂਹ ਨੇ ਦੱਸਿਆ ਕਿ ਹਮਲੇ 'ਚ ਘੱਟ ਤੋਂ ਘੱਟ 4 ਲੋਕ ਜ਼ਖਮੀ ਹੋ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।
Birthday Special : 'ਪੁਲਾੜ ਦੀ ਪਰੀ' ਕਲਪਨਾ ਦੇ ਹੌਂਸਲਿਆਂ ਨੂੰ ਸਲਾਮ, ਜੋ ਸੋਚਿਆ ਉਹ ਕਰਕੇ ਦਿਖਾਇਆ
NEXT STORY