ਕੈਲਗਰੀ,(ਏਜੰਸੀ)— ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਵਿਅਕਤੀ ਦੇ ਸੂਟਕੇਸ 'ਚੋਂ ਅਫੀਮ ਮਿਲੀ ਹੈ। ਕੈਨੇਡਾ ਸਰਹੱਦ ਸੇਵਾ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇਕ ਸੂਟਕੇਸ 'ਚੋਂ ਕਈ ਟੈਨਿਸ ਦੀਆਂ ਗੇਂਦਾਂ ਪ੍ਰਾਪਤ ਕੀਤੀਆਂ, ਜਦ ਉਨ੍ਹਾਂ ਨੇ ਇਨ੍ਹਾਂ ਦੀ ਜਾਂਚ ਕੀਤੀ ਤਾਂ ਇਨ੍ਹਾਂ 'ਚੋਂ ਅਫੀਮ ਪ੍ਰਾਪਤ ਹੋਈ। ਇਸ ਮਾਮਲੇ ਦੇ ਸਾਹਮਣੇ ਆਉਂਦਿਆਂ ਹੀ ਅਧਿਕਾਰੀ ਹੋਰ ਵੀ ਚੁਸਤੀ ਨਾਲ ਜਾਂਚ ਕਰ ਰਹੇ ਹਨ।
ਇਨ੍ਹਾਂ ਗੇਂਦਾਂ 'ਚੋਂ 3.3 ਕਿਲੋ ਅਫੀਮ ਕੱਢੀ ਗਈ। ਪੁਲਸ ਨੇ ਇਕ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰੀਆਂ 'ਤੇ ਮਾਣ ਹੈ, ਜਿਨ੍ਹਾਂ ਨੇ ਇਕ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਨੇ ਇਨ੍ਹਾਂ ਗੇਂਦਾਂ ਦੀ ਜਾਂਚ ਕੀਤੀ ਸੀ ਤਾਂ ਇਸ 'ਚੋਂ ਕਾਲੇ ਰੰਗ ਦਾ ਪਦਾਰਥ ਦਿਖਾਈ ਦਿੱਤਾ ਸੀ ਤੇ ਜਾਂਚ ਮਗਰੋਂ ਸੱਚ ਸਾਹਮਣੇ ਆਇਆ ਹੈ। ਇਸ ਵਿਅਕਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਕਿ ਉਹ ਵਿਦੇਸ਼ੀ ਸੀ ਜਾਂ ਕੈਨੇਡੀਅਨ। ਪੁਲਸ ਨੇ ਇਸ ਸੰਬੰਧੀ ਕੋਈ ਵੀ ਖੁਲ੍ਹਾਸਾ ਅਜੇ ਨਹੀਂ ਕੀਤਾ ਹੈ।
ਟਰੰਪ ਦੇ ਸਹਿਯੋਗੀ ਕੁਸ਼ਨੇਰ ਦਾ ਰਜਿਸਟਰੇਸ਼ਨ ਮਹਿਲਾ ਵੋਟਰ ਦੇ ਰੂਪ 'ਚ
NEXT STORY