ਆਕਲੈਂਡ(ਬਿਊਰੋ)— ਅਮਰੀਕਾ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਦੇਖ ਕੇ ਹਰ ਕੋਈ ਘਬਰਾ ਗਿਆ। ਦੱਸਣਯੋਗ ਹੈ ਕਿ ਇਕ 2 ਸਾਲ ਦੇ ਬੱਚੇ ਨੇ ਖੇਡ-ਖੇਡ ਵਿਚ ਖੁਦ ਨੂੰ ਕਾਰ ਵਿਚ ਬੰਦ ਕਰ ਲਿਆ। ਕਾਰ ਵਿਚ ਬੰਦ ਹੋਣ ਕਾਰਨ ਉਹ ਘਬਰਾ ਗਿਆ ਅਤੇ ਪ੍ਰੇਸ਼ਾਨ ਹੋਣ ਲੱਗਾ।
ਇਹ ਹੈ ਮਾਮਲਾ
ਅਮਰੀਕਾ ਦੇ ਆਕਲੈਂਡ ਵਿਚ ਪਿਤਾ ਕੇਨ ਰੁਬਿਨ ਆਪਣੇ 2 ਸਾਲ ਦੇ ਬੱਚੇ ਅਪੋਲੋ ਅਤੇ ਪਤਨੀ ਨਾਲ ਸ਼ਾਪਿੰਗ ਲਈ ਗਏ ਸਨ। ਕਾਰ ਵਿਚੋਂ ਇਹ ਲੋਕ ਹੇਠਾਂ ਉਤਰੇ ਹੀ ਸਨ ਕਿ ਬੱਚੇ ਨੇ ਆਪਣੀ ਮਾਂ ਦੇ ਹੱਥੋਂ ਚਾਬੀ ਲੈ ਕੇ ਖੁਦ ਨੂੰ ਅੰਦਰ ਬੰਦ ਕਰ ਲਿਆ। ਕਾਰ ਵਿਚ ਇਕੱਲਾ ਹੋਣ ਅਤੇ ਬਾਹਰ ਨਾ ਆ ਪਾਉਣ ਕਾਰਨ ਬੱਚਾ ਘਬਰਾ ਗਿਆ ਅਤੇ ਬੱਚੇ ਦੇ ਮਾਤਾ-ਪਿਤਾ ਵੀ ਘਬਰਾ ਗਏ। ਜਿਸ ਤੋਂ ਬਾਅਦ ਮਾਂ ਬੱਚੇ ਕੋਲ ਰੁੱਕ ਗਈ ਅਤੇ ਪਿਤਾ ਬੱਚੇ ਨੂੰ ਬਾਹਰ ਕੱਢਣ ਲਈ ਤਰਕੀਬਾ ਖੋਜਣ ਲੱਗ ਗਿਆ। ਇੰਨੇ ਵਿਚ ਬੱਚੇ ਦੇ ਪਿਤਾ ਕੇਨ ਰੁਬਿਨ ਨੂੰ ਇਕ ਪੁਲਸ ਕਰਮਚਾਰੀ ਦਿਖਾਈ ਦਿੱਤਾ। ਕੇਨ ਰੁਬਿਨ ਨੇ ਪੁਲਸਕਰਮਚਾਰੀ ਨੂੰ ਸਾਰਾ ਮਾਮਲਾ ਦੱਸਿਆ, ਜਿਸ ਤੋਂ ਬਾਅਦ ਪੁਲਸ ਨੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਬੁਲਾਇਆ। ਦੱਸਿਆ ਜਾ ਰਿਹਾ ਹੈ ਕਿ ਬੱਚਾ ਬਾਹਰ ਨਿਕਲਣ ਲਈ ਕਾਰ ਦੇ ਦਰਵਾਜ਼ੇ 'ਤੇ ਵਾਰ ਕਰ ਰਿਹਾ ਸੀ ਅਤੇ ਗਰਮੀ ਕਾਰਨ ਬੱਚਾ ਪਸੀਨੇ ਨਾਲ ਭਿੱਜ ਗਿਆ ਅਤੇ ਤੜਫਨ ਲੱਗ ਗਿਆ ਸੀ। ਉਦੋਂ ਹੀ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਨੇ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਉੱਤਰੀ ਕੋਰੀਆ 'ਚ ਜਾਰੀ ਰਹੇਗਾ ਪ੍ਰਮਾਣੂੰ ਪ੍ਰੀਖਣ
NEXT STORY