ਸਿਓਲ,ਮਾਸਕੋ(ਭਾਸ਼ਾ)— ਉੱਤਰੀ ਕੋਰੀਆ ਨੇ ਕਿਹਾ ਕਿ ਆਤਮ ਰੱਖਿਆ ਲਈ ਉਹ ਆਪਣੇ ਪ੍ਰਮਾਣੂੰ ਪ੍ਰੀਖਣ ਦਾ ਪ੍ਰੋਗਰਾਮ ਜਾਰੀ ਰੱਖੇਗਾ। ਰੂਸ ਦੀ ਸਰਕਾਰੀ ਏਜੰਸੀ ਨੇ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਇਕ ਨੇਤਾ ਯੋਕ ਸੇਨ ਦੇ ਹਵਾਲੇ ਤੋਂ ਕਿਹਾ ਹੈ ਕਿ ਉੱਤਰੀ ਕੋਰੀਆ ਆਤਮ-ਰੱਖਿਆ ਲਈ ਪ੍ਰਮਾਣੂੰ ਪ੍ਰੀਖਣ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਦੇ ਲੋਕਾਂ ਨੂੰ ਲਗਾਤਾਰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਪ੍ਰਮਾਣੂੰ ਹਥਿਆਰ ਵਿਕਸਿਤ ਕਰਨਾ ਹੀ ਸਹੀ ਚੋਣ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਪ੍ਰਮਾਣੂੰ ਖਤਰੇ ਨਾਲ ਨਜਿੱਠਣ ਲਈ ਪ੍ਰੀਖਣ ਕਰਨਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਰੋਕ ਲਗਾਉਣ ਦੇ ਬਾਵਜੂਦ ਉੱਤਰੀ ਕੋਰੀਆ ਪ੍ਰਮਾਣੂੰ ਪ੍ਰੀਖਣ ਕਰ ਰਿਹਾ ਹੈ। ਇਸ ਦੌਰਾਨ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਸੰਬੰਧਾਂ 'ਚ ਕੁੜੱਤਣ ਵਧੀ ਹੈ।
ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਰੂਸ ਨਾਲ ਕੰਮ ਜਾਰੀ ਰੱਖੇਗਾ ਅਮਰੀਕਾ : ਵ੍ਹਾਈਟ ਹਾਊਸ
NEXT STORY