ਬੀਜਿੰਗ (ਭਾਸ਼ਾ)— ਚੀਨ ਆਪਣੇ ਦੋਸਤ ਪਾਕਿਸਤਾਨ ਲਈ ਇਕ 'ਉੱਚ ਤਕਨੀਕ' ਵਾਲਾ ਜੰਗੀ ਜਹਾਜ਼ ਬਣਾ ਰਿਹਾ ਹੈ। ਰਣਨੀਤਕ ਰੂਪ ਨਾਲ ਮਹੱਤਵਪੂਰਨ ਹਿੰਦ ਮਹਾਸਾਗਰ ਵਿਚ ਸ਼ਕਤੀ ਸੰਤੁਲਨ ਯਕੀਨੀ ਕਰਨ ਲਈ ਦੋਵੇਂ ਦੇਸ਼ਾਂ ਵਿਚਕਾਰ ਇਕ ਵੱਡਾ ਦੋ-ਪੱਖੀ ਹਥਿਆਰ ਸਮਝੌਤਾ ਹੋਇਆ ਸੀ ਅਤੇ ਪਾਕਿਸਤਾਨ ਨੇ ਇਸ ਤਰ੍ਹਾਂ ਦੇ 4 ਉੱਚ ਆਧੁਨਿਕ ਜੰਗੀ ਜਹਾਜ਼ ਚੀਨ ਤੋਂ ਖਰੀਦਣ ਦਾ ਐਲਾਨ ਕੀਤਾ ਸੀ। ਮੌਜੂਦਾ ਜਹਾਜ਼ ਇਨ੍ਹਾਂ ਵਿਚੋਂ ਹੀ ਇਕ ਹੈ।
ਚੀਨ ਦੇ ਇਕ ਅੰਗਰੇਜ਼ੀ ਅਖਬਾਰ ਨੇ 'ਚਾਈਨਾ ਸਟੇਟ ਸਿਪਬਿਲਡਿੰਗ ਕਾਰਪੋਰੇਸ਼ਨ' (ਸੀ.ਐੱਸ.ਐੱਸ.ਸੀ.) ਨੂੰ ਇਹ ਕਹਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਹ ਜੰਗੀ ਜਹਾਜ਼ ਆਧੁਨਿਕ ਖੋਜੀ ਅਤੇ ਹਥਿਆਰ ਪ੍ਰਣਾਲੀ ਨਾਲ ਲੈਸ ਹੋਵੇਗਾ। ਇਹ ਜਹਾਜ਼ ਵਿਰੋਧੀ, ਪਣਡੁੱਬੀ ਵਿਰੋਧੀ ਅਤੇ ਹਵਾ ਰੱਖਿਆ ਮੁਹਿੰਮ ਵਿਚ ਚੱਲਣ ਦੇ ਕਾਬਲ ਹੋਵੇਗਾ। ਉਸਾਰੀ ਅਧੀਨ ਇਹ ਜਹਾਜ਼ ਚੀਨ ਜਲ ਸੈਨਾ ਦੇ ਉੱਚ ਆਧੁਨਿਕ ਗਾਈਡੇਡ ਮਿਜ਼ਾਈਲ ਫ੍ਰਿਗੇਟ ਦੀ ਨਕਲ ਹੈ। ਸੀ.ਐੱਸ.ਐੱਸ.ਸੀ. ਨੇ ਹਾਲਾਂਕਿ ਜਹਾਜ਼ ਦੀ ਕਿਸਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਇਸ ਜਹਾਜ਼ ਦਾ ਨਿਰਮਾਣ ਸ਼ੰਘਾਈ ਸਥਿਤ ਹੁਦੋਂਗ-ਝੋਂਗਹੁਆ ਜਹਾਜ਼ ਕਾਰਖਾਨੇ ਵਿਚ ਹੋ ਰਿਹਾ ਹੈ। ਚੀਨ ਨੂੰ ਇਸਲਾਮਾਬਾਦ ਦਾ 'ਸਦੀਵੀ ਦੋਸਤ' ਕਿਹਾ ਜਾਂਦਾ ਹੈ ਅਤੇ ਉਹ ਪਾਕਿਸਤਾਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਦੋਵੇਂ ਦੇਸ਼ ਸੰਯਕੁਤ ਰੂਪ ਵਿਚ ਜੇ.ਐੱਫ.-ਥੰਡਰ ਦਾ ਨਿਰਮਾਣ ਵੀ ਕਰ ਰਹੇ ਹਨ। ਇਹ ਸਿੰਗਲ ਇੰਜਣ ਵਾਲਾ ਲੜਾਕੂ ਜਹਾਜ਼ ਹੈ।
ਨਵੇਂ ਫੀਚਰਜ਼ ਲਈ ਅਪਡੇਟ ਕਰੋ 'ਜਗਬਾਣੀ' ਦੀ ਐਂਡਰਾਇਡ ਐੱਪ
NEXT STORY