ਇੰਟਰਨੈਸ਼ਨਲ ਡੈਸਕ- ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਚੀਨ ਦੇ ਇੱਕ ਸਮਾਰਟ ਹਥਿਆਰ 'ਨੀਡਲ ਰੇਨ ਬੰਬ' ਬਾਰੇ ਕੀਤੇ ਜਾ ਰਹੇ ਦਾਅਵੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਪਰ ਮਾਹਿਰਾਂ ਨੇ ਇਨ੍ਹਾਂ ਦਾਅਵਿਆਂ ਨੂੰ ਭਰਮਾਊ ਅਤੇ ਅਪ੍ਰਮਾਣਿਤ ਦੱਸਿਆ ਹੈ।
ਕੀ ਹੈ ਦਾਅਵਾ ?
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਦਾਅਵੇ 'ਚ ਕਿਹਾ ਜਾ ਰਿਹਾ ਹੈ ਕਿ ਚੀਨੀ ਫੌਜ ਕੋਲ ਅਜਿਹਾ ਹਥਿਆਰ ਹੈ ਜੋ ਅੰਡਰਗ੍ਰਾਊਂਡ ਲੁਕੇ ਬੈਠੇ ਸੈਨਿਕਾਂ, ਖੱਡਾਂ ਅਤੇ ਬੰਕਰਾਂ ਵਿੱਚ ਮੌਜੂਦ ਲੋਕਾਂ ਨੂੰ ਵੀ ਖ਼ਤਮ ਕਰ ਸਕਦਾ ਹੈ। ਚੀਨ ਦੀ ਸਰਕਾਰ ਜਾਂ ਕਿਸੇ ਵੀ ਭਰੋਸੇਯੋਗ ਅੰਤਰਰਾਸ਼ਟਰੀ ਸੰਸਥਾ ਜਿਵੇਂ ਕਿ ਸੰਯੁਕਤ ਰਾਸ਼ਟਰ, Jane’s Defence, ਜਾਂ SIPRI ਨੇ ਅਜਿਹੇ ਕਿਸੇ ਹਥਿਆਰ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਅਸਲ ਵਿੱਚ ਦੁਸ਼ਮਣ ਦੇ ਮਨ ਵਿੱਚ ਡਰ ਪੈਦਾ ਕਰਨ ਅਤੇ ਆਪਣੀ ਤਾਕਤ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਲਈ ਚਲਾਇਆ ਗਿਆ ਇੱਕ ਮਨੋਵਿਗਿਆਨਕ ਯੁੱਧ ਦਾ ਹਿੱਸਾ ਹੋ ਸਕਦਾ ਹੈ। ਇਹ ਦਾਅਵਾ ਪੁਰਾਣੇ ਕਲੱਸਟਰ ਹਥਿਆਰਾਂ ਅਤੇ ਸਾਇੰਸ ਫਿਕਸ਼ਨ ਫਿਲਮਾਂ ਵਰਗੇ ਵੀਡੀਓਜ਼ ਨੂੰ ਜੋੜ ਕੇ ਘੜਿਆ ਗਿਆ ਜਾਪਦਾ ਹੈ, ਜੋ ਕਿ ਅਜੋਕੇ ਆਧੁਨਿਕ ਯੁੱਧ ਵਿੱਚ ਬਹੁਤੇ ਪ੍ਰਭਾਵਸ਼ਾਲੀ ਨਹੀਂ ਮੰਨੇ ਜਾਂਦੇ।
ਮਾਹਿਰਾਂ ਅਨੁਸਾਰ ਭਾਰਤ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਭਟਕਣ ਦੀ ਬਜਾਏ ਆਪਣੀ ਤਕਨੀਕੀ ਸਮਰੱਥਾ, ਸੈਟੇਲਾਈਟ ਨਿਗਰਾਨੀ ਅਤੇ ਮਿਜ਼ਾਈਲ ਡਿਫੈਂਸ ਪ੍ਰਣਾਲੀ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਅਸਲ ਖ਼ਤਰਾ ਹਥਿਆਰ ਨਹੀਂ, ਬਲਕਿ ਡਿਜੀਟਲੀ ਫੈਲਾਈਆਂ ਜਾ ਰਹੀਆਂ ਇਹ ਅਫ਼ਵਾਹਾਂ ਹਨ।
ਅੱਜ ਆਉਣੀ ਵੱਡੀ ਕਿਆਮਤ ਪਰ...! ਖ਼ੁਦ ਨੂੰ ਅਵਤਾਰ ਦੱਸਣ ਵਾਲੇ Eboh Noah ਦਾ ਦਾਅਵਾ
NEXT STORY