ਬੀਜਿੰਗ (ਭਾਸ਼ਾ) : ਚੀਨ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 63 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 52 ਸਥਾਨਕ ਪੱਧਰ ’ਤੇ ਇਨਫੈਕਸ਼ਨ ਦੇ ਹਨ, ਜਦੋਂਕਿ 11 ਮਾਮਲੇ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਨਾਲ ਜੁੜੇ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਆਪਣੀ ਦੈਨਿਕ ਰਿਪੋਰਟ ਵਿਚ ਕਿਹਾ ਕਿ ਸਥਾਨਕ ਪੱਤਰ ’ਤੇ ਕੋਰੋਨਾ ਦੇ 51 ਮਾਮਲੇ ਹੇਬੇਈ ਸੂਬੇ ਤੋਂ ਅਤੇ ਇਕ ਮਾਮਲਾ ਲਿਆਓਨਿੰਗ ਤੋਂ ਸਾਹਮਣੇ ਆਇਆ ਹੈ।
ਚੀਨ ਮੁੱਖ ਭੂਮੀ ਤੋਂ ਬੁੱਧਵਾਰ ਨੂੰ 21 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਦੇਸ਼ ਵਿਚ ਬੁੱਧਵਾਰ ਨੂੰ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 87,278 ਹੋ ਗਏ। ਇਨ੍ਹਾਂ ਵਿਚੋਂ 485 ਮਰੀਜ਼ਾਂ ਦਾ ਅਜੇ ਇਲਾਜ ਚੱਲ ਰਿਹਾ ਹੈ। ਰਿਪੋਰਟ ਅਨੁਸਾਰ ਚੀਨ ਵਿਚ 82,159 ਲੋਕ ਕੋਰੋਨਾ ਦੇ ਇਲਾਜ ਦੇ ਬਾਅਦ ਹਸਪਤਾਲੋਤੋਂ ਛੁੱਟੀ ਲੈ ਚੁੱਕੇ ਹਨ, ਜਦੋਂ ਕਿ 4,634 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਕਮਿਸ਼ਨ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਕੋੋਰੋਨਾ ਦੇ ਬਿਨਾਂ ਲੱਛਣ ਵਾਲੇ 79 ਨਵੇਂ ਮਾਮਲੇ ਸਾਹਮਣੇ ਆਏ। ਅਜਿਹੇ 423 ਮਾਮਲੇ ਮੈਡੀਕਲ ਨਿਗਰਾਨੀ ਵਿੱਚ ਹਨ।
ਆਸਟ੍ਰੇਲੀਆ 'ਚ ਜਲਦ ਹੋਵੇਗੀ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ : ਪੀ. ਐੱਮ. ਮੌਰੀਸਨ
NEXT STORY