ਬੀਜਿੰਗ (ਬਿਊਰੋ)— ਪਾਕਿਸਤਾਨ 23 ਮਾਰਚ ਨੂੰ ਨੈਸ਼ਨਲ ਡੇਅ ਪਰੇਡ ਮਨਾਏਗਾ। ਇਸ ਮੌਕੇ ਚੀਨ ਆਪਣੇ 'ਆਲ ਵੈਦਰ ਫਰੈਂਡ' ਨੂੰ ਇਕ ਸਹਿਯੋਗ ਦੇ ਰਿਹਾ ਹੈ। ਚੀਨ ਦੇ ਜੇ-10 ਲੜਾਕੂ ਜਹਾਜ਼ 23 ਮਾਰਚ ਨੂੰ ਪਾਕਿਸਤਾਨ ਦੀ ਨੈਸ਼ਨਲ ਡੇਅ ਪਰੇਡ ਵਿਚ ਸ਼ਾਮਲ ਹੋਣਗੇ। ਮੀਡੀਆ ਰਿਪੋਰਟ ਮੁਤਾਬਕ ਲੜਾਕੂ ਜਹਾਜ਼ਾਂ ਨਾਲ ਪੀਪਲਜ਼ ਲਿਬਰੇਸ਼ਨ ਆਰਮੀ ਏਅਰ ਫੋਰਸ ਦੀ ਬਾਈ ਐਰੋਬਿਕ ਟੀਮ ਅਭਿਆਸ ਦੀਆਂ ਤਿਆਰੀਆਂ ਲਈ ਸ਼ਨੀਵਾਰ ਨੂੰ ਪਾਕਿਸਤਾਨ ਪਹੁੰਚ ਚੁੱਕੀ ਹੈ।
ਪਰੇਡ ਵਿਚ ਚੀਨ, ਸਾਊਦੀ ਅਰਬ ਅਤੇ ਤੁਰਕੀ ਦੇ ਦਲ ਵੀ ਸ਼ਾਮਲ ਹੋਣਗੇ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਪਾਕਿਸਤਾਨੀ ਏਅਰ ਫੋਰਸ ਨੇ ਸੋਮਵਾਰ ਨੂੰ ਓਪਰੇਸ਼ਨਲ ਤਿਆਰੀਆਂ ਦੇ ਸਿਲਸਿਲੇ ਵਿਚ ਲੜਾਕੂ ਜਹਾਜ਼ਾਂ ਦਾ ਹਾਈਵੇਅ 'ਤੇ ਉਡਾਣ ਭਰਨ ਅਤੇ ਲੈਂਡਿੰਗ ਕਰਨ ਦਾ ਅਭਿਆਸ ਕਰਵਾਇਆ। ਹਾਈਵੇਅ 'ਤੇ ਜਹਾਜ਼ਾਂ ਦੀ ਲੈਡਿੰਗ ਦੇ ਬਾਅਦ ਤੇਲ ਭਰਨ ਦੇ ਨਾਲ ਹੀ ਉਨ੍ਹਾਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਗਿਆ।
ਸ਼ੰਘਾਈ ਅਕੈਡਮੀ ਆਫ ਸੋਸ਼ਲ ਸਾਇੰਸੇਜ਼ ਇੰਸਟੀਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਜ਼ ਦੇ ਖੋਜੀ ਹੂ ਜ਼ਿਓਂਗ ਨੇ ਦੱਸਿਆ,''ਪਾਕਿਸਤਾਨ ਦਿਵਸ ਮਨਾਉਣ ਲਈ ਚੀਨ ਉਸ ਨੂੰ ਲੜਾਕੂ ਜੈੱਟ ਭੇਜ ਰਿਹਾ ਹੈ। ਇਹ ਦੋ ਦੇਸ਼ਾਂ ਵਿਚਾਲੇ ਦੋਸਤੀ ਦਾ ਪ੍ਰਤੀਕ ਹੈ। ਪਾਕਿਸਤਾਨ ਸਾਡਾ ਆਲ ਵੈਦਰ ਫਰੈਂਡ ਹੈ।''
ਟਰੰਪ ਨੇ 2020 ਦੇ ਸੰਭਾਵੀ ਵਿਰੋਧੀ ਨੂੰ ਦੱਸਿਆ 'ਘੱਟ ਦਿਮਾਗ ਵਾਲਾ'
NEXT STORY