ਬੀਜਿੰਗ (ਬਿਊਰੋ): ਚੀਨ ਵਿਚ ਇਕ ਟੀਚਰ ਵੱਲੋਂ ਮਾਸੂਮ ਵਿਦਿਆਰਥਣ 'ਤੇ ਕੀਤੀ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਉੱਤਰ-ਪੂਰਬੀ ਇਲਾਕੇ ਵਿਚ ਪੈਂਦੀ ਕੜਾਕੇ ਦੀ ਠੰਡ ਵਿਚ ਇਕ ਟੀਚਰ ਨੇ ਸਕੂਲ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਬਰਫ ਸਾਫ ਕਰਨ ਦਾ ਕੰਮ ਦਿੱਤਾ। ਕਰੀਬ 3 ਘੰਟੇ ਤੱਕ ਵਿਦਿਆਰਥਣਾਂ ਬਰਫ ਵਿਚ ਕੰਮ ਕਰਦੀਆਂ ਰਹੀਆਂ। ਇਹਨਾਂ ਵਿਚ ਇਕ 13 ਸਾਲਾ ਵਿਦਿਆਰਥਣ ਲੂ ਯਾਨਯਾਨ ਵੀ ਸੀ, ਜਿਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਬਰਫ ਦੇ ਵਿਚ ਕੰਮ ਕਰਨ ਦਾ ਨਤੀਜਾ ਇਹ ਹੋਇਆ ਕਿ ਲੂ ਦੀਆਂ ਉਂਗਲਾਂ ਬੁਰੀ ਤਰ੍ਹਾਂ ਸੁੱਜ ਗਈਆਂ ਅਤੇ ਕਾਲੀਆਂ ਪੈ ਗਈਆਂ। ਡਾਕਟਰਾਂ ਦਾ ਕਹਿਣਾ ਹੈ ਕਿ ਹਾਲਤ ਜ਼ਿਆਦਾ ਖਰਾਬ ਹੋਈ ਤਾ ਉਂਗਲਾਂ ਕੱਟਣੀਆਂ ਵੀ ਪੈ ਸਕਦੀਆਂ ਹਨ। ਘਟਨਾ ਬੀਤੇ ਹਫਤੇ ਦੀ ਦੱਸੀ ਜਾ ਰਹੀ ਹੈ। ਲੂ ਨੇ ਆਪਣੀਆਂ ਸਾਥਣਾਂ ਨਾਲ ਮਾਈਨਸ 1 ਡਿਗਰੀ ਤਾਪਮਾਨ ਵਿਚ ਬਰਫ ਹਟਾਉਣ ਦਾ ਕੰਮ ਕੀਤਾ ਸੀ। ਉਸ ਨੇ ਹੱਥਾਂ ਵਿਚ ਦਸਤਾਨੇ ਵੀ ਨਹੀਂ ਪਹਿਨੇ ਸਨ। ਉਸ ਦੇ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਟੀਚਰ ਨੇ ਕਲਾਸ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਕਿਹਾ ਕਿ ਜਦੋਂ ਤਕ ਬਰਫ ਸਾਫ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਕਲਾਸ ਵਿਚ ਨਹੀਂ ਆਵੇਗਾ।

7ਵੀਂ ਜਮਾਤ ਵਿਚ ਪੜ੍ਹਨ ਵਾਲੀ ਲੂ ਅੰਕਿੰਗ ਸਥਿਤ ਤਾਈਪਿੰਗਜੁਆਂਗ ਟਾਊਨ ਮਿਡਲ ਸਕੂਲ ਦੀ ਵਿਦਿਆਰਥਣ ਹੈ। ਇਹ ਚੀਨੀ ਸੀਮਾ ਨੇੜੇ ਹੇਈਲੋਂਗਜਿਯਾਂਗ ਸੂਬੇ ਦਾ ਇਕ ਸ਼ਹਿਰ ਹੈ। ਬਰਫ ਹਟਾਉਣ ਲਈ ਵਿਦਿਆਰਥਣਾਂ ਨੂੰ ਬੇਲਚੇ ਅਤੇ ਝਾੜੂ ਦਿੱਤੇ ਗਏ ਸਨ। ਲੂ ਦਾ ਕਹਿਣਾ ਹੈ ਕਿ ਉਹ ਆਪਣੇ ਹੱਥਾਂ ਨੂੰ ਸੁੰਨ ਮਹਿਸੂਸ ਕਰ ਰਹੀ ਸੀ ਪਰ ਟੀਚਰ ਨੇ ਜ਼ਬਰਦਸਤੀ ਕੰਮ ਪੂਰਾ ਕਰਨ ਲਈ ਕਿਹਾ। ਜਦੋਂ ਬਰਫ ਹਟਾਉਣ ਦਾ ਕੰਮ ਪੂਰਾ ਹੋ ਗਿਆ ਤਾਂ ਸਾਰੇ ਬੱਚਿਆਂ ਨੂੰ ਕਲਾਸ ਵਿਚ ਆਉਣ ਦਿੱਤਾ ਗਿਆ ਪਰ ਉਦੋਂ ਤੱਕ ਲੂ ਆਪਣੀਆਂ ਉਂਗਲਾਂ ਨੂੰ ਮਹਿਸੂਸ ਨਹੀਂ ਕਰ ਪਾ ਰਹੀ ਸੀ।

ਲੂ ਦੀ ਮਾਂ ਦਾ ਕਹਿਣਾ ਹੈ ਕਿ ਕਈ ਸਥਾਨਕ ਹਸਪਤਾਲ ਉਸ ਦੀ ਬੇਟੀ ਦਾ ਇਲਾਜ ਕਰਨ ਤੋਂ ਇਨਕਾਰ ਕਰ ਚੁੱਕੇ ਹਨ। ਇਹਨਾਂ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਉਸ ਇਲਾਜ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ, ਜੋ ਸੰਭਵ ਨਹੀਂ। ਭਾਵੇਂਕਿ ਹੁਣ ਲੂ ਡਾਕਿੰਗ ਸਥਿਤ ਇਕ ਹਸਪਤਾਲ ਵਿਚ ਭਰਤੀ ਹੈ ਜਿੱਥੇ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਹੈ। ਇੱਥੋਂ ਦੇ ਡਾਕਟਰਾਂ ਦਾ ਕਹਿਣਾ ਹੈਕਿ ਉਂਗਲਾਂ ਦਾ ਸੁੱਜਿਆ ਹੋਇਆ ਹਿੱਸਾ ਜਲਦੀ ਠੀਕ ਹੋ ਜਾਵੇਗਾ ਪਰ ਕਾਲੇ ਪੈ ਚੁੱਕੇ ਹਿੱਸੇ ਨੂੰ ਠੀਕ ਹੋਣ ਵਿਚ ਸਮਾਂ ਲੱਗੇਗਾ। ਜੇਕਰ ਇਹ ਠੀਕ ਨਾ ਹੋਇਆ ਤਾਂ ਉਂਗਲਾਂ ਨੂੰ ਕੱਟਣਾ ਵੀ ਪੈ ਸਕਦਾ ਹੈ।

ਉੱਧਰ ਸਕੂਲ ਪ੍ਰਸ਼ਾਸਨ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਲੂ ਦੀ ਇਹ ਹਾਲਤ ਬਰਫ ਸਾਫ ਕਰਨ ਕਾਰਨ ਹੋਈ। ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹ ਸਕੂਲ ਦੀ ਬੀਮਾ ਕੰਪਨੀ ਨਾਲ ਗੱਲ ਕਰ ਰਹੇ ਹਨ ਅਤੇ ਸਕੂਲ ਲੂ ਦੀ ਸਿਹਤ ਨਾਲ ਜੁੜੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ।
ਟਰੰਪ ਸਰਕਾਰ ਨੇ ਨਹੀਂ ਦਿੱਤਾ ਈਰਾਕ ਦੇ ਵਿਦੇਸ਼ ਮੰਤਰੀ ਨੂੰ ਵੀਜ਼ਾ
NEXT STORY