ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ। ਇੱਥੇ ਐਤਵਾਰ ਨੂੰ 12 ਨਵੇਂ ਮਾਮਲੇ ਸਾਹਮਣੇ ਆਏ ਜਿਹਨਾਂ ਵਿਚ 8 ਇਨਫੈਕਟਿਡ ਲੋਕ ਵਿਦੇਸ਼ ਤੋਂ ਪਰਤੇ ਚੀਨੀ ਨਾਗਰਿਕ ਹਨ। ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਚੀਨ ਵਿਚ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 82,747 ਹੋ ਗਈ ਹੈ ਜਿਹਨਾਂ ਵਿਚੋਂ 4,632 ਲੋਕਾਂ ਦੀ ਮੌਤ ਹੋਈ ਹੈ। 1,031 ਲੋਕਾਂ ਦਾ ਇਲਾਜ ਹਾਲੇ ਜਾਰੀ ਹੈ ਅਤੇ 77,084 ਲੋਕਾਂ ਨੂੰ ਇਲਾਜ ਦੇ ਬਾਅਦ ਠੀਕ ਹੋ ਜਾਣ ਮਗਰੋਂ ਹਸਪਤਾਲ ਤੋਂ ਛੁੱਟੀ ਦਿ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 24 ਘੰਟੇ 'ਚ 1997 ਮੌਤਾਂ, ਮ੍ਰਿਤਕਾਂ ਦੀ ਗਿਣਤੀ 40,000 ਦੇ ਪਾਰ
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸੋਮਵਾਰ ਨੂੰ ਦੱਸਿਆ ਕਿ ਦੇਸ਼ ਵਿਚ ਐਤਵਾਰ ਨੂੰ ਕੋਵਿਡ-19 ਦੇ 12 ਨਵੇਂ ਮਾਮਲੇ ਦਰਜ ਕੀਤੇ ਗਏ ਜਿਹਨਾਂ ਵਿਚੋਂ 8 ਮਾਮਲੇ ਵਿਦੇਸ਼ ਤੋਂ ਆਏ ਇਨਫੈਕਟਿਡ ਲੋਕਾਂ ਦੇ ਸਨ ਮਤਲਬ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ। ਕਮਿਸ਼ਨ ਨੇ ਦੱਸਿਆ ਕਿ ਬਾਕੀ 4 ਲੋਕ ਦੇਸ਼ ਵਿਚ ਹੀ ਇਨਫੈਕਟਿਡ ਹੋਏ ਹਨ। ਐਤਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਦੇ ਕਾਰਨ ਕੋਈ ਮੌਤ ਨਹੀਂ ਹੋਈ। ਕਮਿਸ਼ਨ ਨੇ ਦੱਸਿਆ ਕਿ ਐਤਵਾਰ ਤੱਕ ਵਿਦੇਸ਼ ਤੋਂ ਆਏ ਇਨਫੈਕਟਿਡ ਲੋਕਾਂ ਦੇ ਦੇਸ਼ ਵਿਚ ਕੁੱਲ 1,583 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿਚੋਂ 841 ਦਾ ਇਲਾਜ ਚੱਲ ਰਿਹਾ ਹੈ ਅਤੇ 43 ਲੋਕਾਂ ਦੀ ਹਾਲਤ ਗੰਭੀਰ ਹੈ। ਉਸ ਨੇ ਦੱਸਿਆ ਕਿ ਐਤਵਾਰ ਨੂੰ 49 ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਹਨਾਂ ਵਿਚ ਇਨਫੈਕਟਿਡ ਵਿਅਕਤੀਆਂ ਵਿਚ ਬੀਮਾਰੀ ਦੇ ਲੱਛਣ ਨਹੀਂ ਦਿਸੇ ਹਨ।
ਅਮਰੀਕਾ : 24 ਘੰਟੇ 'ਚ 1997 ਮੌਤਾਂ, ਮ੍ਰਿਤਕਾਂ ਦੀ ਗਿਣਤੀ 40,000 ਦੇ ਪਾਰ
NEXT STORY