ਬੀਜਿੰਗ-ਚੀਨ ਦਾ ਮੰਗਲ ਮਿਸ਼ਨ 'ਤਿਆਨਵੇਨ-1' ਧਰਤੀ ਨਾਲ ਸੰਚਾਰ 'ਚ ਰੁਕਾਵਟ ਦੇ ਚੱਲਦੇ ਸੰਤਬਰ ਦੇ ਮੱਧ ਤੋਂ ਲਗਭਗ 50 ਦਿਨ ਤੱਕ ਬੰਦ ਰਹੇਗਾ। ਸੰਚਾਰ 'ਚ ਸੰਬੰਧਿਤ ਰੁਕਾਵਟ ਸੂਰਜੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਕਾਰਨ ਪੈਦੀ ਹੋਈ ਹੈ। 'ਤਿਯਾਨਵੇਨ-1' ਨੂੰ ਇਕ ਆਰਬਿਟਰ, ਇਕ ਲੈਂਡਰ ਅਤੇ ਇਕ ਰੋਵਰ ਨਾਲ 23 ਜੁਲਾਈ 2020 ਨੂੰ ਲਾਲ ਗ੍ਰਹਿ ਲਈ ਰਵਾਨਾ ਕੀਤਾ ਗਿਆ ਸੀ। ਰੋਵਰ ਪਿਛਲੇ 100 ਦਿਨ ਤੋਂ ਕੰਮ ਕਰ ਰਿਹਾ ਹੈ ਜਦਕਿ ਆਰਬਿਟਰ ਫਰਵਰੀ ਤੋਂ ਮੰਗਲ ਦੀ ਪਰਿਕਰਮਾ ਕਰ ਰਿਹਾ ਹੈ।
ਇਹ ਵੀ ਪੜ੍ਹੋ : EU ਦੇ ਮੰਤਰੀ ਅਫਗਾਨਿਸਤਾਨ ਤੇ ਸ਼ਰਨਾਰਥੀਆਂ 'ਤੇ ਚਰਚਾ ਕਰਨ ਲਈ ਕਰਨਗੇ ਮੀਟਿੰਗ
ਚੀਨੀ ਰਾਸ਼ਟਰੀ ਸਪੇਸ ਐਡਮਿਨਿਸਟ੍ਰੇਸ਼ਨ ਦੇ ਝਾਂਗ ਰੋਂਗੇਕਿਓ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸੰਚਾਰ 'ਚ ਰੁਕਾਵਟ ਕਾਰਨ ਆਰਬਿਟਰ ਅਤੇ ਰੋਵਰ ਆਪਣਾ ਕੰਮ ਮੁਅੱਤਲ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸੰਚਾਰ 'ਚ ਰੁਕਾਵਟ ਨਵੰਬਰ ਦੇ ਸ਼ੁਰੂ 'ਚ ਖਤਮ ਹੋਵੇਗੀ। ਝਾਂਗ ਨੇ ਕਿਹਾ ਕਿ ਇਸ ਦੌਰਾਨ ਸੂਰਜ, ਮੰਗਲ ਅਤੇ ਧਰਤੀ ਇਕ ਸਿੱਧੀ ਰੇਖਾ 'ਚ ਰਹਿਣਗੇ ਅਤੇ ਧਰਤੀ ਅਤੇ ਲਾਲ ਗ੍ਰਹਿ ਇਕ-ਦੂਜੇ ਤੋਂ ਦੂਰ ਸਥਿਤੀ 'ਚ ਹੋਣਗੇ।
ਇਹ ਵੀ ਪੜ੍ਹੋ : ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇਤਾ ਨੇ ਅਫਗਾਨ ਲੋਕਾਂ ਨੂੰ ਦਿੱਤੀ ਵਧਾਈ
ਸਰਕਾਰ ਸੰਚਾਲਿਤ ਚਾਈਨਾ ਡੇਲੀ ਨੇ ਝਾਂਗ ਦੇ ਹਵਾਲੇ ਤੋਂ ਕਿਹਾ ਕਿ ਸੂਰਜ ਦੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਰੋਵਰ, ਆਰਬਿਟਰ ਅਤੇ ਧਰਤੀ 'ਤੇ ਮੌਜੂਦ ਕੰਟਰੋਲ ਰੂਮ ਦਰਮਿਆਨ ਸੰਚਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਸੰਚਾਰ 'ਚ ਰੁਕਾਵਟ ਦੇ ਚੱਲਦੇ ਸਤੰਬਰ ਦੇ ਮੱਧ ਤੋਂ ਮਿਸ਼ਨ ਲਗਭਗ 50 ਦਿਨ ਤੱਕ ਬੰਦ ਰਹੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਨੇ ਕ੍ਰਿਕਟ ਟੀਮ ਦਾ ਕੀਤਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਮੌਕਾ
NEXT STORY