ਬੀਜਿੰਗ— ਚੀਨ ਨੇ ਇਕ ਵਾਰ ਫਿਰ ਡੋਕਲਾਮ ਅਤੇ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ ਹੈ । ਚੀਨ ਨੇ ਕਿਹਾ ਹੈ ਕਿ ਜੇਕਰ ਭਾਰਤ ਡੋਕਲਾਮ ਮੁੱਦੇ ਉੱਤੇ ਪਿੱਛੇ ਨਹੀਂ ਹਟੇਗਾ ਤਾਂ ਚੀਨ ਜੰਮੂ-ਕਸ਼ਮੀਰ ਦੇ ਮੁੱਦੇ ਵਿਚ ਦਖਲ ਦੇਵੇਗਾ । ਇਸ ਤੋਂ ਪਹਿਲਾਂ ਵੀ ਚੀਨ ਨੇ ਕਸ਼ਮੀਰ ਦੇ ਮਸਲੇ ਵਿਚ ਦਖਲ ਦੇਣ ਦੀ ਗੱਲ ਕਹੀ ਸੀ । ਚੀਨ ਦਾ ਕਹਿਣਾ ਹੈ ਕਿ ਭਾਰਤ, ਚੀਨ ਅਤੇ ਭੂਟਾਨ ਦੇ ਮਸਲੇ ਵਿਚ ਤੀਜੀ ਪਾਰਟੀ ਦੇ ਤੌਰ ਉੱਤੇ ਦਖਲ ਦੇ ਰਿਹਾ ਹੈ। ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਪਾਕਿਸਤਾਨ ਦੀ ਅਪੀਲ ਉੱਤੇ ਚੀਨ ਵੀ ਇਸੇ ਤਰ੍ਹਾਂ ਨਾਲ ਜੰਮੂ-ਕਸ਼ਮੀਰ ਦੇ ਮੁੱਦੇ ਉੱਤੇ ਦਖਲ ਦੇਵੇਗਾ ।
ਭਾਰਤ ਤੋਂ ਨਹੀਂ ਮੰਗੀ ਕੋਈ ਮਦਦ
ਚੀਨ ਨੇ ਜ਼ਿਕਰ ਕੀਤਾ ਕਿ ਭੂਟਾਨ ਵੱਲੋਂ ਭਾਰਤ ਤੋਂ ਕੋਈ ਮਦਦ ਨਹੀਂ ਮੰਗੀ ਗਈ ਸੀ ਪਰ ਭਾਰਤ ਫਿਰ ਵੀ ਇਸ ਮੁੱਦੇ ਵਿਚ ਆਪਣਾ ਦਖਲ ਦੇ ਰਿਹਾ ਹੈ । ਦੱਸਣਯੋਗ ਹੈ ਕਿ ਚੀਨ ਨਾਲ ਸਿੱਕਮ ਖੇਤਰ ਵਿਚ ਫੌਜੀ ਗਤੀਰੋਧ ਨੂੰ ਤਕਰੀਬਨ ਇਕ ਮਹੀਨਾ ਹੋ ਗਿਆ ਹੈ। ਇਸ ਦੌਰਾਨ ਭਾਜਪਾ ਸਰਕਾਰ ਦੇ ਤਿੰਨ ਮੰਤਰੀ ਵੀ ਚੀਨ ਗਏ ਸਨ ਪਰ ਫੌਜੀ ਗਤੀਰੋਧ ਉੱਤੇ ਕੋਈ ਅਸਰ ਨਹੀਂ ਪਿਆ । ਚੀਨ ਦੌਰੇ ਉੱਤੇ ਗਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਭਾਲ ਦੇ ਹੱਥ ਵਿਚ ਵੀ ਸੁਰੱਖਿਆ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਹੈ ।
ਜਿਨ੍ਹਾਂ ਲੋਕਾਂ ਵਿਚ ਹੁੰਦੀ ਹੈ ਇਹ ਖਾਸ ਗੱਲ, ਉਹ ਬੋਲ ਲੈਂਦੇ ਹਨ ਸਾਫ ਝੂਠ
NEXT STORY