ਬੀਜਿੰਗ (ਬਿਊਰੋ)- ਚੀਨ ਸਰਕਾਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਗਲੇ ਕੁਝ ਸਾਲਾਂ ਲਈ ਰਵਾਇਤੀ ਸਾਲਾਨਾ ਪ੍ਰੈੱਸ ਕਾਨਫ਼ਰੰਸ ਨਹੀਂ ਕਰਨਗੇ। ਇਹ ਕਾਨਫ਼ਰੰਸ ਉਨ੍ਹਾਂ ਕੁਝ ਮੌਕਿਆਂ ਵਿੱਚੋਂ ਇਕ ਹੈ ਜਦੋਂ ਚੀਨ ਦੇ ਪ੍ਰਮੁੱਖ ਨੇਤਾ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ।
ਨੈਸ਼ਨਲ ਪੀਪਲਜ਼ ਕਾਂਗਰਸ ਦੇ ਬੁਲਾਰੇ ਲੂ ਕੁਇਨਲਾਨ ਨੇ ਸਦਨ ਦੇ ਸਾਲਾਨਾ ਸੈਸ਼ਨ ਦੀ ਸ਼ੁਰੂਆਤ ਦੀ ਪੂਰਵ ਸੰਧਿਆ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਰਵਾਇਤੀ ਪ੍ਰੈੱਸ ਕਾਨਫ਼ਰੰਸ ਨਹੀਂ ਕਰਨਗੇ। ਲੂ ਨੇ ਕਿਹਾ ਕਿ ਸਦਨ ਪੱਤਰਕਾਰਾਂ ਲਈ ਸਰਕਾਰੀ ਮੰਤਰੀਆਂ ਅਤੇ ਹੋਰ ਅਧਿਕਾਰੀਆਂ ਦੇ ਨਾਲ-ਨਾਲ ਸਦਨ ਦੇ ਲਗਭਗ 3,000 ਮੈਂਬਰਾਂ ਦੇ ਸਵਾਲ ਪੁੱਛਣ ਦੇ ਮੌਕੇ ਵਧਾਏਗਾ। ਉਨ੍ਹਾਂ ਕਿਹਾ, ''ਜੇਕਰ ਕੋਈ ਖ਼ਾਸ ਹਾਲਾਤ ਪੈਦਾ ਨਹੀਂ ਹੁੰਦੇ ਤਾਂ ਅਗਲੇ ਕੁਝ ਸਾਲਾਂ 'ਚ ਪ੍ਰਧਾਨ ਮੰਤਰੀ ਦੀ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ਜਾਵੇਗੀ।'' ਉਨ੍ਹਾਂ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ।
ਇਹ ਵੀ ਪੜ੍ਹੋ: ਬਜਟ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ 'ਤੇ ਸਾਧੇ ਤਿੱਖੇ ਨਿਸ਼ਾਨੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਕਾਮਿਆਂ ਲਈ ਕੀਤਾ ਵੱਡਾ ਐਲਾਨ, 28 ਫਰਵਰੀ ਤੋਂ ਨਵਾਂ ਨਿਯਮ ਲਾਗੂ
NEXT STORY