ਬੀਜਿੰਗ-ਚੀਨ ਨੇ ਕੋਵਿਡ-19 ਦੇ 16 ਸਵਦੇਸ਼ੀ ਟੀਕਿਆਂ ਦੇ ਕਲੀਨਿਕਲ ਪ੍ਰੀਖਣ ਦੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ 'ਚੋਂ 6 ਟੀਕੇ ਪ੍ਰੀਖਣ ਦੇ ਤੀਸਰੇ ਪੜਾਅ 'ਚ ਹਨ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਖਬਰ ਮੁਤਾਬਕ 16 ਸਵਦੇਸ਼ੀ ਟੀਕਿਆਂ 'ਚ 6 ਟੀਕਿਆਂ ਦਾ ਪ੍ਰੀਖਣ ਤੀਸਰੇ ਪੜਾਅ 'ਚ ਹੈ, ਜੋ ਆਖਿਰੀ ਪੜਾਅ ਹਨ। ਇਸ ਨਾਲ ਪਹਿਲੇ, ਚੀਨ ਦੀਆਂ ਸਰਕਾਰੀ ਕੰਪਨੀਆਂ ਸਿਨੋਫਾਰਮ ਅਤੇ ਸਿਨੋਵੈਕ ਬਾਇਓਨਟੈਕ ਵੱਲੋਂ ਨਿਰਮਿਤ ਦੋ ਟੀਕਿਆਂ ਨੂੰ ਸ਼ਰਤਾਂ ਸਮੇਤ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ -ਜਾਪਾਨ ਨੂੰ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀ ਦੂਜੀ ਖੇਪ ਮਿਲੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਜਾਪਾਨ ਨੂੰ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀ ਦੂਜੀ ਖੇਪ ਮਿਲੀ
NEXT STORY