ਟੋਕੀਓ-ਜਾਪਾਨ ਨੂੰ ਫਾਈਜ਼ਰ ਦੀ ਕੋਰੋਨਾ ਵਾਇਰਸ ਵੈਕਸੀਨ ਦੀ ਦੂਜੀ ਖੇਪ ਐਤਵਾਰ ਸਵੇਰੇ ਮਿਲ ਗਈ। ਕਿਉਡੋ ਸਮਾਚਾਰ ਏਜੰਸੀ ਨੇ ਦੱਸਿਆ ਕਿ ਬੈਲਜ਼ੀਅਮ ਤੋਂ ਵੈਕਸੀਨ ਅੱਜ ਸਵੇਰੇ ਟੋਕੀਓ ਨੇ ਨਾਰਿਤਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ। ਏਜੰਸੀ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਦੂਜੀ ਖੇਪ 'ਚ ਕਿੰਨੀਆਂ ਖੁਰਾਕਾਂ ਪਹੁੰਚੀਆਂ ਹਨ। ਇਸ ਤੋਂ ਪਹਿਲਾਂ ਜਾਪਾਨ ਨੂੰ 12 ਫਰਵਰੀ ਨੂੰ ਫਾਈਜ਼ਰ ਦੇ ਬੈਲਜ਼ੀਅਮ ਸਥਿਤ ਕਾਰਖਾਨੇ ਤੋਂ ਵੈਕਸੀਨ ਦੀਆਂ 4,00,000 ਖੁਰਾਕਾਂ ਦੀ ਪਹਿਲੀ ਖੇਪ ਮਿਲੀ ਸੀ।
ਇਹ ਵੀ ਪੜ੍ਹੋ -ਬ੍ਰਿਟੇਨ-ਕੈਨੇਡਾ ਨੇ ਮਿਆਂਮਾਰ ਦੇ ਜਨਰਲਾਂ 'ਤੇ ਲਾਈ ਪਾਬੰਦੀ
ਜਾਪਾਨ ਨੇ 17 ਜਨਵਰੀ ਤੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਨਤਕ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ 125 ਮੈਡੀਕਲ ਮੁਲਾਜ਼ਮਾਂ ਨੂੰ ਜਾਪਾਨ 'ਚ ਕੋਰੋਨਾ ਵੈਕਸੀਨ ਦਿੱਤੀ ਗਈ। ਦੇਸ਼ 'ਚ ਸ਼ੁੱਕਰਵਾਰ ਸ਼ਾਮ ਤੱਕ ਪੰਜ ਹਜ਼ਾਰ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਸੀ। ਜਾਪਾਨ 'ਚ 65 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਅਪ੍ਰੈਲ ਤੋਂ ਵੈਕਸੀਨ ਲਾਉਣ ਦੀ ਯੋਜਨਾ ਹੈ। ਫਾਈਜ਼ਰ ਦੀ ਵੈਕਸੀਨ ਜਾਪਾਨ 'ਚ ਕੋਰੋਨਾ ਵਾਇਰਸ ਦਾ ਇਕਮਾਤਰ ਅਧਿਕਾਰਤ ਟੀਕਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਸਿਹਤ ਮੰਤਰਾਲਾ ਨੂੰ ਪਹਿਲਾਂ ਸ਼ੱਕ ਸੀ ਕਿ ਫਾਈਜ਼ਰ ਵੈਕਸੀਨ ਨਾਲ ਐਲਰਜੀ ਹੋ ਸਕਦੀ ਹੈ।
ਇਹ ਵੀ ਪੜ੍ਹੋ -ਪ੍ਰੀਤੀ ਪਟੇਲ ਵਿਰੁੱਧ ਲੰਡਨ ਹਾਈ ਕੋਰਟ ਵਿਚ ਪਟੀਸ਼ਨ ਦਾਇਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ : 241 ਯਾਤਰੀਆਂ ਨਾਲ ਭਰੇ ਜਹਾਜ਼ ਦੇ ਇੰਜਨ ਵਿਚ ਲੱਗੀ ਅੱਗ, ਰਿਹਾਇਸ਼ੀ ਇਲਾਕਿਆਂ 'ਤੇ ਡਿੱਗਾ ਮਲਬਾ
NEXT STORY