ਬੀਜਿੰਗ : ਚੀਨ ਦੀ ਸ਼ੀ ਜਿਨਪਿੰਗ ਸਰਕਾਰ ਤਿੱਬਤ ਦੇ ਸੱਭਿਆਚਾਰ ਅਤੇ ਧਰਮ ਨੂੰ ਕੁਚਲਣ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਤਿੱਬਤ ਪ੍ਰੈੱਸ ਦੀ ਰਿਪੋਰਟ ਮੁਤਾਬਕ ਚੀਨ ਤਿੱਬਤੀ ਵਿਸ਼ਵਾਸ ਅਤੇ ਪ੍ਰੰਪਰਾਵਾਂ ਨੂੰ ਖ਼ਤਮ ਕਰਨ ਲਈ ਭਗਵਾਨ ਬੁੱਧ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਰਿਹਾ ਹੈ। ਤਿੱਬਤ ’ਚ ਪਿਛਲੇ ਦਸੰਬਰ ਤੋਂ ਲੈ ਕੇ ਹੁਣ ਤੱਕ ਤਿੰਨ ਬੁੱਧ ਦੀਆਂ ਮੂਰਤੀਆਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ। ਬੁੱਧ ਧਰਮ ਪ੍ਰਤੀ ਚੀਨ ਦੇ ਹਮਲਾਵਰ ਰਵੱਈਏ ਦੇ ਪਿੱਛੇ ਇਕ ਕਾਰਨ ਦਲਾਈਲਾਮਾ ਦਾ ਉੱਤਰਾਧਿਕਾਰ ਮੰਨਿਆ ਜਾ ਰਿਹਾ ਹੈ। ਦਰਅਸਲ, 86 ਸਾਲਾ ਦਲਾਈਲਾਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਅਵਤਾਰ ਭਾਰਤ ’ਚ ਹੀ ਮਿਲੇਗਾ। ਚੀਨ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਨਾਮਜ਼ਦ ਉੱਤਰਾਧਿਕਾਰੀ ਤੋਂ ਇਲਾਵਾ ਕਿਸੇ ਹੋਰ ਨਾਂ ਨੂੰ ਸਵੀਕਾਰ ਨਹੀਂ ਕਰੇਗਾ। ਚੀਨੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਭਾਰਤ ਦੀ ਬਜਾਏ ਤਿੱਬਤੀ ਬੁੱਧ ਧਰਮ ਦੇ ਪ੍ਰਵਰਤਕ ਵਜੋਂ ਚੀਨੀ ਸੰਸਕਰਨ ਨੂੰ ਹੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਇਟਲੀ ’ਚ ਵਾਪਰੀ ਦਿਲ-ਕੰਬਾਊ ਘਟਨਾ, ਜ਼ਿੰਦਾ ਸੜਿਆ ਪੰਜਾਬੀ ਵਿਅਕਤੀ
ਰਿਪੋਰਟ ਮੁਤਾਬਕ ਚੀਨੀ ਬੌਧ ਮੂਰਤੀਆਂ ਨੂੰ ਨਸ਼ਟ ਕਰਨ ਦਾ ਮਕਸਦ ਤਿੱਬਤੀ ਲੋਕਾਂ ਦੇ ਵਿਸ਼ਵਾਸ ਅਤੇ ਤਿੱਬਤੀ ਪ੍ਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਦੇ ਉਨ੍ਹਾਂ ਦੇ ਅਧਿਕਾਰ ਨੂੰ ਖਤਮ ਕਰਨਾ ਹੈ। ਚੀਨ ਵੱਲੋਂ ਉਪਰੋਕਤ ਕਾਰਵਾਈਆਂ ਸੱਭਿਆਚਾਰਕ ਨਸਲਕੁਸ਼ੀ ਨੂੰ ਦਰਸਾਉਂਦੀਆਂ ਹਨ। ਚੀਨ ਦੀਆਂ ਇਨ੍ਹਾਂ ਕਾਰਵਾਈਆਂ ਪਿੱਛੇ ਭਾਰਤ ਦੇ ਨਾਲ ਤਿੱਬਤ ਦੀ ਪ੍ਰਾਚੀਨ ਸਾਂਝ ਵੀ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸੱਤਵੀਂ ਸਦੀ ਦੇ ਅੰਤ ’ਚ ਤਿੱਬਤੀ ਸਮਰਾਟ ਸੋਂਗਸਟੇਨ ਗੰਪੋ ਵੱਲੋਂ ਭਾਰਤ ਤੋਂ ਤਿੱਬਤ ’ਚ ਬੁੱਧ ਧਰਮ ਦੀ ਸ਼ੁਰੂਆਤ ਕੀਤੀ ਗਈ ਸੀ। ਰਿਪੋਰਟ ਅਨੁਸਾਰ ਅੱਠਵੀਂ ਸਦੀ ’ਚ ਰਾਜਾ ਠਿਸੋਂਗ ਦੇਚੇਨ ਨੇ ਦੋ ਭਾਰਤੀ ਵਿਦਵਾਨਾਂ ਨੂੰ ਤਿੱਬਤ ’ਚ ਬੌਧ ਮੱਠ ਪ੍ਰੰਪਰਾ ਦੀ ਸਥਾਪਨਾ ਲਈ ਵੀ ਸੱਦਾ ਦਿੱਤਾ ਸੀ। ਪਦਮਸੰਭਵ ਅਤੇ ਸ਼ਾਂਤਾਰਕਸ਼ਿਤ ਨਾਮੀ ਦੋ ਵਿਦਵਾਨ ਨਾਲੰਦਾ ਯੂਨੀਵਰਸਿਟੀ ਦੇ ਪ੍ਰਮੁੱਖ ਭਿਕਸ਼ੂ ਸਨ, ਜਿਨ੍ਹਾਂ ਨੂੰ ਨਿੰਗਮਾਪਾ ਦੀ ਸਥਾਪਨਾ ਲਈ ਤਿੱਬਤ ਬੁਲਾਇਆ ਗਿਆ ਸੀ। ਨਿੰਗਮਾਪਾ ਤਿੱਬਤੀ ਬੌਧ ਧਰਮ ਦਾ ਸਭ ਤੋਂ ਪੁਰਾਣਾ ਪ੍ਰਮੁੱਖ ਸਕੂਲ ਸੀ।
ਇਮਰਾਨ ਵਿਰੁੱਧ ਬੇਭਰੋਸਗੀ ਪ੍ਰਸਤਾਵ : 25 ਮਾਰਚ ਨੂੰ ਨੈਸ਼ਨਲ ਅਸੈਂਬਲੀ ਦੀ ਬੁਲਾਈ ਗਈ ਬੈਠਕ
NEXT STORY