ਨਵੀਂ ਦਿੱਲੀ (ਵਿਸ਼ੇਸ਼)- ਚੀਨ ਨੇ ਅਜਿਹੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਿਕਸਤ ਕਰ ਲਈ ਹੈ ਜੋ ਇਨਸਾਨ ਦੇ ਦਿਮਾਗ ਨੂੰ ਪੜ੍ਹ ਸਕਦੀ ਹੈ। ਚੀਨ ਇਸਦੀ ਵਰਤੋਂ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦੀ ਵਫਾਦਾਰੀ ਦੀ ਜਾਂਚ ਲਈ ਕਰੇਗਾ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਸਿਸਟਮ ਨੂੰ ਹੇਫਈ ਸਥਿਤ ਕਾਂਪ੍ਰੇਹੇਂਸਿਵ ਨੈਸ਼ਨਲ ਸਾਈਂਸ ਸੈਂਟਰ ਵਿਚ ਵਿਕਸਤ ਕੀਤਾ ਗਿਆ ਹੈ। ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਇਹ ਸਿਸਟਮ ਦਿਮਾਗ ਦੀਆਂ ਤਰੰਗਾਂ ਅਤੇ ਚਿਹਰੇ ਦੇ ਹਾਵ-ਭਾਵ ਦਾ ਅਧਿਐਨ ਕਰ ਕੇ ਵਿਚਾਰਾਂ ਦਾ ਪਤਾ ਲਗਾਉਣ ਵਿਚ ਸਮਰੱਥ ਹੈ। ਟਾਈਮਸ ਦੇ ਬੀਜਿੰਗ ਵਿਚ ਪੱਤਰਕਾਰ ਦੀ ਤੇਂਗ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਇਸ ਤਕਨੀਕ ਬਾਰੇ ਸੰਸਥਾਨ ਵਲੋਂ ਪਹਿਲੀ ਜੁਲਾਈ ਨੂੰ ਇਕ ਲੇਖ ਇੰਟਰਨੈੱਟ ’ਤੇ ਅਪਲੋਡ ਕੀਤਾ ਗਿਆ ਸੀ ਪਰ ਉਸਨੂੰ ਜਲਦੀ ਹੀ ਡਿਲੀਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਅਜਬ-ਗਜ਼ਬ: ਇਥੇ ਗੋਗੜ ਮੰਨੀ ਜਾਂਦੀ ਸੁੰਦਰਤਾ ਦੀ ਨਿਸ਼ਾਨੀ, ਹੀਰੋ ਵਰਗਾ ਮਿਲਦੈ ਸਨਮਾਨ
ਸਿਸਟਮ ਬਹੁਤ ਕੁਝ ਜਾਣ ਲਵੇਗਾ
ਲੇਖ ਵਿਚ ਦੱਸਿਆ ਗਿਆ ਹੈ ਕਿ ਇਕ ਪਾਸੇ ਜਿਥੇ ਇਹ ਸਿਸਟਮ ਜਾਨ ਲਵੇਗਾ ਕਿ ਪਾਰਟੀ ਵਰਕਰ ਦੇ ਵਿਚਾਰ ਕੀ ਹਨ ਅਤੇ ਉਸਦੀ ਸਿਆਸੀ ਸਿੱਖਿਆ ਕੀ ਹੈ, ਉਥੇ ਦੂਸਰੇ ਪਾਸੇ ਇਹ ਵਿਚਾਰਾਂ ਦਾ ਅਸਲੀ ਡਾਟਾ ਵੀ ਮੁਹੱਈਆ ਕਰਵਾਏਗਾ।
ਇਹ ਵੀ ਪੜ੍ਹੋ: ਅਮਰੀਕਾ: ਆਜ਼ਾਦੀ ਦੀ ਰਾਸ਼ਟਰੀ ਪਰੇਡ ’ਚ ਸਿੱਖਸ ਆਫ ਅਮੈਰਿਕਾ ਦਾ ‘ਸਿੱਖ ਫਲੋਟ’ ਹੋਇਆ ਸ਼ਾਮਿਲ
ਇੰਝ ਲਗਾਏਗਾ ਪਤਾ
ਇਸ ਸਿਸਟਮ ਦੇ ਕੰਮ ਕਰਨ ਦਾ ਇਕ ਵੀਡੀਓ ਵੀ ਅਪਲੋਡ ਕੀਤਾ ਗਿਆ ਸੀ, ਜਿਸ ਵਿਚ ਦਿਖਾਇਆ ਗਿਆ ਸੀ ਕਿ ਪਾਰਟੀ ਮੈਂਬਰ ਨੂੰ ਇਕ ਕਿਯੋਸਕ ਵਿਚ ਕੰਪਿਊਟਰ ਦੇ ਅੱਗੇ ਬਿਠਾਕੇ ਉਸਨੂੰ ਪਾਰਟੀ ਦੀਆਂ ਪ੍ਰਾਪਤੀਆਂ ਦਾ ਇਕ ਲੇਖ ਪੜ੍ਹਨ ਨੂੰ ਦਿੱਤਾ ਜਾਏਗਾ। ਉਸ ਤੋਂ ਬਾਅਦ ਉਸਦੇ ਭਾਵਾਂ ਅਤੇ ਵਿਚਾਰਾਂ ਨੂੰ ਸਕੈਨ ਕੀਤਾ ਜਾਏਗਾ।
ਇਹ ਵੀ ਪੜ੍ਹੋ: ਬ੍ਰਿਟੇਨ: ਭਾਰਤੀ ਮੂਲ ਦੀ ਔਰਤ ਨੇ ਦਿੱਤੀ ਕੈਂਸਰ ਨੂੰ ਮਾਤ, ਡਾਕਟਰਾਂ ਨੇ ਦਿੱਤੀ ਸੀ ਇਹ ਚਿਤਾਵਨੀ
2018 ਤੋਂ ਹੈ ਤਕਨੀਕ
ਲੋਕਾਂ ਦੇ ਦਿਮਾਗ ਦੀਆਂ ਤਰੰਗਾਂ ਨੂੰ ਪੜ੍ਹਨ ਦੀ ਤਕਨੀਕ ਚੀਨ ਕੋਲ 2018 ਤੋਂ ਹੈ। ਸਾਉਥ ਚਾਈਨਾ ਮਾਰਨਿੰਗ ਪੋਲਟ ਵਿਚ ਚਾਰ ਸਾਲ ਪਹਿਲਾਂ ਛਪੀ ਇਕ ਰਿਪੋਰਟ ਮੁਤਾਬਕ ਹੈਂਗਝੋਓ ਵਿਚ ਇਕ ਫੈਕਟਰੀ ਵਿਚ ਮਜ਼ਦੂਰਾਂ ’ਤੇ ਇਸ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਮਜਦੂਰਾਂ ਨੂੰ ਬ੍ਰੇਨ ਰੀਡਿੰਗ ਹੇਲਮੈਟ ਲਗਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਅਧਿਐਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਲਾੜੀ ਨੂੰ ਫੌਜੀ ਹੈਲੀਕਾਪਟਰ 'ਚ ਬਿਠਾ ਕੇ ਘਰ ਲਿਆਇਆ ਤਾਲਿਬਾਨੀ ਕਮਾਂਡਰ, ਬਦਲੇ 'ਚ ਸਹੁਰੇ ਨੂੰ ਦਿੱਤੇ 12 ਲੱਖ ਰੁਪਏ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ : ਰਿਸਪਾਰਮੀਓ ਕਾਸਾਂ ਦੇ ਕਾਮਿਆਂ ਵੱਲੋਂ ਆਪਣੇ ਹੱਕਾਂ ਲਈ ਕੀਤਾ ਗਿਆ ਚੱਕਾ ਜਾਮ
NEXT STORY