ਵਾਸ਼ਿੰਗਟਨ- ਅਮਰੀਕਾ ਵਲੋਂ ਚੀਨੀ ਕਮਿਊਨਿਸਟ ਪਾਰਟੀ ਖਿਲਾਫ ਚੁੱਕੇ ਜਾ ਰਹੇ ਕਦਮਾਂ 'ਤੇ ਚੀਨ ਨੇ ਨਾਰਾਜ਼ਗੀ ਜਤਾਈ ਹੈ। ਅਸਲ ਵਿਚ ਅਮਰੀਕਾ ਦੇ ਨਾਗਰਿਕ ਤੇ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਪਾਲਸੀ ਵਿਚ ਬਦਲਾਅ ਕੀਤੇ ਹਨ, ਜਿਸ ਦੇ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦਾ ਅਮਰੀਕਾ ਵਿਚ ਜਾਣਾ ਅਤੇ ਉੱਥੋਂ ਦੀ ਨਾਗਰਿਕਤਾ ਹਾਸਲ ਕਰਨ 'ਤੇ ਰੋਕ ਲੱਗ ਗਈ ਹੈ।
ਚੀਨੀ ਮੁੱਖ ਪੱਤਰ ਗਲੋਬਲ ਟਾਈਮਜ਼ ਦੇ ਸੰਪਾਦਕ ਹੂ ਸ਼ੀਜਿਨ ਨੇ ਕਿਹਾ ਕਿ ਅਮਰੀਕਾ ਦੇ ਇਸ ਫੈਸਲੇ ਨਾਲ ਚੀਨ ਦਾ ਅਸਲੀ ਟੈਲੈਂਟ ਚੀਨ ਵਿਚ ਰਹੇਗਾ ਅਤੇ ਅਮਰੀਕਾ ਦਾ ਵਹਿਮ ਟੁੱਟੇਗਾ ਕਿਉਂਕਿ ਜ਼ਿਆਦਾਤਰ ਟੈਲੈਂਟਡ ਲੋਕ ਕਮਿਊਨਿਸਟ ਪਾਰਟੀ ਦੇ ਮੈਂਬਰ ਹਨ। ਇਸ ਦੇ ਨਾਲ ਹੀ ਜੋ ਕਮਿਊਨਿਸਟ ਪਾਰਟੀ ਦੇ ਮੈਂਬਰ ਨਹੀਂ ਹਨ, ਉਨ੍ਹਾਂ ਨੂੰ ਅਮਰੀਕਾ ਜਾਣ ਦਾ ਕੋਈ ਸ਼ੌਂਕ ਨਹੀਂ ਹੈ।
ਜ਼ਿਕਰਯੋਗ ਹੈ ਕਿ ਚੀਨ ਨੇ ਪੂਰੀ ਦੁਨੀਆ ਨੂੰ ਇਸ ਵਾਇਰਸ ਬਾਰੇ ਸਹੀ ਜਾਣਕਾਰੀ ਲੋਕਾਂ ਨੂੰ ਨਹੀਂ ਦਿੱਤੀ ਅਤੇ ਇਸ ’ਤੇ ਕਾਬੂ ਪਾਉਣ ’ਚ ਅਸਮਰੱਥ ਰਿਹਾ, ਜਿਸ ਕਾਰਨ ਅਮਰੀਕਾ ’ਤੇ ਵੀ ਇਸ ਬੀਮਾਰੀ ਦਾ ਕਹਿਰ ਟੁੱਟਿਆ। ਇਸ ਭਿਆਨਕ ਵਾਇਰਸ ਨਾਲ ਇਕੱਲੇ ਅਮਰੀਕਾ ’ਚ 2 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਟਰੰਪ ਨੂੰ ਮਿਲਾ ਕੇ ਦੇਸ਼ ’ਚ 74 ਲੱਖ ਤੋਂ ਜ਼ਿਆਦਾ ਲੋਕ ਪੀੜਤ ਹਨ।
ਪੀ.ਐੱਮ. ਜੈਸਿੰਡਾ ਦਾ ਐਲਾਨ, ਮੁੜ ਕੋਰੋਨਾ ਮੁਕਤ ਹੋਇਆ ਨਿਊਜ਼ੀਲੈਂਡ
NEXT STORY