ਬੀਜਿੰਗ (ਏਪੀ): ਚੀਨ ਦੇ ਉਰੂਮਕੀ ਸ਼ਹਿਰ ਵਿਚ ਐਤਵਾਰ ਨੂੰ 13 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਿਲਣ ਤੋਂ ਬਾਅਦ ਬਿਲਕੁੱਲ ਹਾਲ ਹੀ ਵਿਚ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ ਘੱਟ ਤੋਂ ਘੱਟ 30 ਹੋ ਗਈ ਹੈ। ਇਸ ਤੋਂ ਇਲਾਵਾ ਵਿਦੇਸ਼ ਤੋਂ ਪਰਤੇ ਤਿੰਨ ਲੋਕਾਂ ਦੇ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਚੀਨ ਵਿਚ ਮਹਾਮਾਰੀ ਫੈਲਣੀ ਸ਼ੁਰੂ ਹੋਣ ਤੋਂ ਹੁਣ ਤੱਕ ਇਨਫੈਰਟਿਡ ਪਾਏ ਗਏ ਲੋਕਾਂ ਦੀ ਕੁੱਲ ਗਿਣਤੀ 83,660 ਹੋ ਗਈ ਹੈ। ਇਨ੍ਹਾਂ ਵਿਚੋਂ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰੀ ਸਿਹਕ ਕਮਿਸ਼ਨ ਮੁਤਾਬਕ ਉਰੂਮਕ ਵਿਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੀਨ ਵਿਚ ਸਿਰਫ 251 ਰੋਗੀ ਬਚੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸਪੇਨ 'ਚ ਫਿਰ ਵੱਧਣ ਲੱਗਾ ਕੋਰੋਨਾ ਲਾਗ ਦਾ ਖਤਰਾ, ਲਾਈਆਂ ਨਵੀਆਂ ਪਾਬੰਦੀਆਂ
NEXT STORY