ਬੀਜਿੰਗ- ਚੀਨ ਨੇ ਐਤਵਾਰ ਨੂੰ ਇਕ ਰਾਕੇਟ ਦਾ ਪ੍ਰੀਖਣ ਕੀਤਾ ਪਰ ਥੋੜ੍ਹੀ ਦੂਰੀ ਤੱਕ ਉਡਾਣ ਭਰਨ ਤੋਂ ਬਾਅਦ ਰਾਕੇਟ ’ਚ ਵੱਡਾ ਧਮਾਕਾ ਹੋ ਗਿਆ।
ਚੀਨ ਦੀ ਬੀਜਿੰਗ ਤਿਆਨਬਿੰਗ ਟੈਕਨਾਲੋਜੀ ਕੰਪਨੀ ਨੇ ਐਤਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਉਸ ਦਾ ਤਿਆਨਲੋਂਗ-3 ਰਾਕੇਟ ਪਹਿਲੇ ਪੜਾਅ ’ਚ ਲਾਂਚ ਪੈਡ ਤੋਂ ਵੱਖ ਹੋ ਗਿਆ ਅਤੇ ਹਵਾ ’ਚ ਫਟ ਗਿਆ।
ਰਿਪੋਰਟ ਮੁਤਾਬਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਿਚੁਆਨ ਸੂਬੇ ਦੇ ਇਕ ਪਿੰਡ ’ਤੇ ਰਾਕੇਟ ਦਾ ਮਲਬਾ ਡਿੱਗਦਾ ਦੇਖਿਆ ਗਿਆ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਲ ਸੈਨਾ ਮੁਖੀ ਚਾਰ ਦਿਨਾਂ ਦੇ ਦੌਰੇ 'ਤੇ ਬੰਗਲਾਦੇਸ਼ ਪਹੁੰਚੇ
NEXT STORY