ਬੀਜਿੰਗ (ਬਿਊਰੋ): ਚੀਨ ਨੇ ਸਪੇਸ ਵਿਚ ਅਮਰੀਕਾ ਨੂੰ ਟੱਕਰ ਦੇਣ ਲਈ ਵੀਰਵਾਰ ਨੂੰ ਖੁਦ ਦੇ ਸਪੇਸ ਸਟੇਸ਼ਨ ਦੇ ਪਹਿਲੇ ਕੋਰ ਕੈਪਸੂਲ ਮੌਡੀਊਲ ਨੂੰ ਲਾਂਚ ਕੀਤਾ ਹੈ। ਆਉਣ ਵਾਲੇ ਦਿਨਾਂ ਵਿਚ ਅਜਿਹੀਆਂ ਹੀ ਕਈ ਲਾਂਚਿੰਗ ਜ਼ਰੀਏ ਸਪੇਸ ਸਟੇਸ਼ਨ ਦੇ ਬਾਕੀ ਹਿੱਸਿਆਂ ਨੂੰ ਵੀ ਸਪੇਸ ਵਿਚ ਪਹੁੰਚਾ ਦਿੱਤਾ ਜਾਵੇਗਾ। ਚੀਨ ਦੀ ਯੋਜਨਾ ਇਸ ਸਾਲ ਦੇ ਅਖੀਰ ਵਿਚ ਆਪਣੇ ਪਹਿਲੇ ਸਵਦੇਸ਼ੀ ਸਪੇਸ ਸਟੇਸ਼ਨ ਨੂੰ ਸ਼ੁਰੂ ਕਰਨ ਦੀ ਹੈ। ਹੁਣ ਤੱਕ ਸਿਰਫ ਰੂਸ ਅਤੇ ਅਮਰੀਕਾ ਨੇ ਹੀ ਅਜਿਹਾ ਕਾਰਨਾਮਾ ਕੀਤਾ ਹੈ। ਭਾਵੇਂਕਿ ਇਸ ਸਮੇਂ ਸਿਰਫ ਅਮਰੀਕੀ ਸਪੇਸ ਏਜੰਸੀ ਨਾਸਾ ਦਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੀ ਐਕਟਿਵ ਹੈ।
ਇੰਝ ਕੀਤੀ ਗਈ ਲਾਂਚਿੰਗ
ਚੀਨ ਨੇ ਵੇਨਚਾਂਗ ਸਪੇਸ ਲਾਂਚ ਸੈਂਟਰ ਤੋਂ ਲੌਂਗ ਮਾਰਚ-5 ਬੀ ਰਾਕੇਟ ਜ਼ਰੀਏ ਸਪੇਸ ਸਟੇਸ਼ਨ ਦੇ ਕੋਰ ਕੈਪਸੂਲ ਨੂੰ ਸਪੇਸ ਵਿਚ ਲਾਂਚ ਕੀਤਾ। ਇਹ ਲੌਂਗ ਮਾਰਚ-5ਬੀ ਦੀ ਦੂਜੀ ਉਡਾਣ ਸੀ। ਚਾਈਨਾ ਅਕੈਡਮੀ ਆਫ ਸਪੇਸ ਤਕਨਾਲੋਜੀ (ਸੀ.ਏ.ਐੱਸ.ਟੀ.) ਵਿਚ ਸਪੇਸ ਦੇ ਡਿਪਟੀ ਮੁੱਖ ਡਿਜ਼ਾਈਨਰ ਬਾਈ ਲਿਨਹੋਉ ਨੇ ਕਿਹਾ ਕਿ ਤਿਯਾਂਹੇ ਮੌਡੀਊਲ ਸਪੇਸ ਕੇਂਦਰ ਤਿਆਨਯੋਂਗ ਦੇ ਪ੍ਰਬੰਧਨ ਅਤੇ ਕੰਟਰੋਲ ਕੇਂਦਰ ਦੇ ਤੌਰ 'ਤੇ ਕੰਮ ਕਰੇਗਾ ਅਤੇ ਇਸ ਵਿਚ ਇਕੱਠੀਆਂ ਤਿਨ ਸਪੇਸ ਗੱਡੀਆਂ ਖੜ੍ਹੀਆਂ ਕਰਨ ਦੀ ਵਿਵਸਥਾ ਹੈ।
ਚੀਨ ਨੇ ਸਪੇਸ ਸਟੇਸ਼ਨ ਦਾ ਰੱਖਿਆ ਇਹ ਨਾਮ
ਚੀਨ ਨੇ ਆਪਣੇ ਸਪੇਸ ਸਟੇਸ਼ਨ ਦਾ ਨਾਮ ਤਿਆਨਗੌਂਗ (Tiangong) ਰੱਖਿਆ ਹੈ। ਚੀਨੀ ਭਾਸ਼ਾ ਨੂੰ ਇਸ ਦਾ ਮਤਲਬ ਜੱਨਤ ਦਾ ਮਹਿਲ ਹੁੰਦਾ ਹੈ। ਇਹ ਮਲਟੀਮਾਡਲ ਸਪੇਸ ਸਟੇਸ਼ਨ ਮੁੱਖ ਤੌਰ 'ਤੇ ਤਿੰਨ ਹਿੱਸਿਆਂ ਤੋਂ ਮਿਲ ਕੇ ਬਣਿਆ ਹੋਵੇਗਾ ਜਿਸ ਵਿਚ ਇਕ ਸਪੇਸ ਸਟੇਸ਼ਨ ਕੈਪਸੂਲ ਅਤੇ ਦੋ ਲੈਬ ਹੋਣਗੀਆਂ। ਇਹਨਾਂ ਸਾਰਿਆਂ ਦਾ ਕੁੱਲ ਭਾਰ 90 ਮੀਟ੍ਰਿਕ ਟਨ ਦੇ ਨੇੜੇ ਹੋਵੇਗਾ। ਸਪੇਸ ਸਟੇਸ਼ਨ ਦੇ ਕੋਰ ਕੈਪਸੂਲ ਦਾ ਨਾਮ ਤਿਯਾਨਹੇ (Tianhe) ਰੱਖਿਆ ਗਿਆ ਹੈ ਜਿਸ ਦਾ ਮਤਲਬ ਸਵਰਗ ਦਾ ਮੇਲ ਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਤਨਮਨਜੀਤ ਸਿੰਘ ਨੇ ਯੂਕੇ ਸੰਸਦ 'ਚ ਚੁੱਕਿਆ ਭਾਰਤ 'ਚ ਹੋ ਰਹੀਆਂ ਮੌਤਾਂ ਦਾ ਮੁੱਦਾ (ਵੀਡੀਓ)
15 ਸਾਲ ਕਰੇਗਾ ਕੰਮ
ਚੀਨੀ ਸਪੇਸ ਵਿਗਿਆਨੀਆਂ ਨੇ ਦਾਅਵਾ ਕੀਤਾ ਹੈਕਿ ਇਹ ਸਪੇਸ ਸਟੇਸ਼ਨ ਇਸ ਸਾਲ ਦੇ ਅਖੀਰ ਵਿਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਕ ਅਨੁਮਾਨ ਮੁਤਾਬਕ ਇਸ ਦੀ ਜੀਵਨ ਮਿਆਦ 15 ਸਾਲ ਤੱਕ ਮੰਨੀ ਗਈ ਹੈ। ਚੀਨੀ ਕੋਰ ਕੈਪਸੂਲ ਦੀ ਲੰਬਾਈ 4.2 ਮੀਟਰ ਅਤੇ ਵਿਆਸ 16.5 ਮੀਟਰ ਹੈ। ਇਸੇ ਜਗ੍ਹਾ ਤੋਂ ਪੂਰੇ ਸਪੇਸ ਸਟੇਸ਼ਨ ਦਾ ਸੰਚਾਲਨ ਕੀਤਾ ਜਾਵੇਗਾ। ਸਪੇਸ ਯਾਤਰੀ ਇਸੇ ਜਗ੍ਹਾ ਰਹਿੰਦੇ ਹੋਏ ਪੂਰੇ ਸਪੇਸ ਸਟੇਸ਼ਨ ਨੂੰ ਕੰਟਰੋਲ ਕਰ ਸਕਣਗੇ। ਇਸ ਮੌਡੀਊਲ ਵਿਚ ਵਿਗਿਆਨਕ ਪ੍ਰਯੋਗ ਕਰਨ ਦੀ ਵੀ ਜਗ੍ਹਾ ਹੋਵੇਗੀ। ਇਸ ਕੈਪਸੂਲ ਵਿਚ ਕਨੈਕਟਿੰਗ ਸੈਕਸ਼ਨ ਦੇ ਤਿੰਨ ਹਿੱਸੇ ਹੋਣਗੇ ਜਿਸ ਵਿਚ ਇਕ ਲਾਈਫ-ਸਪੋਰਟ, ਦੂਜਾ ਕੰਟਰੋਲ ਸੈਕਸ਼ਨ ਅਤੇ ਤੀਜਾ ਰਿਸੋਰਸ ਸੈਕਸ਼ਨ ਹੋਵੇਗਾ।
'T' ਦੇ ਆਕਾਰ ਦਾ ਹੋਵੇਗਾ ਸਪੇਸ ਸਟੇਸ਼ਨ
ਚੀਨ ਦੇ ਸਪੇਸ ਕੇਂਦਰ ਦਾ ਆਕਾਰ ਅੰਗਰੇਜ਼ੀ ਦੇ ਅੱਖਰ 'T' ਵਾਂਗ ਹੋਵੇਗਾ। ਜਿਸ ਦੇ ਮੱਧ ਵਿਚ ਮੁੱਖ ਮੌਡੀਊਲ ਹੋਵੇਗਾ ਜਦਕਿ ਦੋਹੀਂ ਪਾਸੀਂ ਲੈਬੋਰਟਰੀ ਦੇ ਤੌਰ 'ਤੇ ਵਰਤੇ ਜਾਣ ਵਾਲੇ ਕੈਪਸੂਲ ਹੋਣਗੇ। ਹਰੇਕ ਮੌਡੀਊਲ ਦਾ ਵਜ਼ਨ 20 ਟਨ ਹੋਵੇਗਾ ਅਤੇ ਜਦੋਂ ਸਪੇਸ ਕੇਂਦਰ 'ਤੇ, ਸਪੇਸ ਯਾਤਰੀ ਅਤੇ ਸਾਮਾਨ ਲੈ ਕੇ ਪੁਲਾੜ ਗੱਡੀਆਂ ਪਹੁੰਚਣਗੀਆਂ ਤਾਂ ਇਸ ਦਾ ਵਜ਼ਨ 100 ਟਿਨ ਤੱਕ ਪਹੁੰਚ ਸਕਦਾ ਹੈ। ਇਸ ਸਪੇਸ ਕੇਂਦਰ ਨੂੰ ਧਰਤੀ ਦੇ ਹੇਠਲੇ ਪੰਧ ਵਿਚ 340 ਤੋਂ 450 ਕਿਲੋਮੀਟਰ ਦੀ ਉੱਚਾਈ ਤੱਕ ਸਥਾਪਿਤ ਕੀਤਾ ਜਾ ਰਿਹਾ ਹੈ।
'ਕੋਵੀਸ਼ੀਲਡ ਟੀਕਾ ਲਗਵਾਉਣ ਵਾਲੇ ਹਰੇਕ ਚਾਰ ਵਿਅਕਤੀਆਂ 'ਚੋਂ ਇਕ 'ਚ ਦਿਖ ਰਹੇ ਹਲਕੇ ਬੁਰੇ ਪ੍ਰਭਾਵ'
NEXT STORY