ਕਰਾਚੀ-ਚੀਨੀ ਨਾਗਰਿਕਾਂ ਦਾ ਇਕ ਸਮੂਹ ਮੰਗਲਵਾਰ ਨੂੰ ਕਰਾਚੀ ਸ਼ਹਿਰ ਵਿਚ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਅਣਪਛਾਤੇ ਹਮਲਾਵਰਾਂ ਨੇ ਰੁਝੇਵੇਂ ਭਰੇ ਬਾਜ਼ਾਰ ਵਿਚ ਉਨ੍ਹਾਂ ਦੇ ਵਾਹਨ ਨੂੰ ਚੁੰਬਕ ਲੱਗੇ ਧਮਾਕਾਖੇਜ਼ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਚੀਨੀ ਨਾਗਰਿਕ ਇਕ ਵੈਨ ਰਾਹੀਂ ਜਾ ਰਹੇ ਸਨ ਅਤੇ ਰਾਸਤੇ ਵਿਚ ਉਨ੍ਹਾਂ ਨੇ ਦੇਖਿਆ ਕਿ ਇਕ ਮੋਟਰਸਾਈਲ ਉੱਤੇ ਸਵਾਰ ਦੋ ਲੋਕ ਉਨ੍ਹਾਂ ਦੇ ਵਾਹਨ ਨਾਲ ਕੋਈ ਉਪਕਰਨ ਚਿਪਕਾ ਰਹੇ ਹਨ।
ਇਹ ਵੀ ਪੜ੍ਹੋ -ਕੋਵਿਡ-19 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ 10 ਦਿਨਾਂ ਤੱਕ ਰਹਿੰਦੈ ਵਧੇਰੇ ਖਤਰਾ
ਸੀਨੀਅਰ ਪੁਲਸ ਅਧਿਕਾਰੀ ਜੁਬੈਰ ਨਜ਼ੀਰ ਸ਼ੇਫ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਵਾਹਨ ਨੂੰ ਸੜਕ ਦੇ ਕਿਨਾਰੇ ਰੋਕਿਆ ਅਤੇ ਪੁਲਸ ਹੈਲਪਲਾਈਨ ਉੱਤੇ ਫੋਨ ਕੀਤਾ। ਸੂਚਨਾ ਮਿਲਣ ਉੱਤੇ ਬੰਬ ਡਿਫਿਊਜ਼ ਕਰਨ ਵਾਲਾ ਦਸਤਾ ਉਥੇ ਪਹੁੰਚਿਆ ਅਤੇ ਉਸ ਨੇ ਧਮਾਕੇ ਨੂੰ ਸੁਰੱਖਿਅਤ ਤਰੀਕੇ ਨਾਲ ਹਟਾ ਦਿੱਤਾ ਗਿਆ। ਇਸ ਤੋਂ ਪਹਿਲਾਂ ਹਮਲਾਵਰਾਂ ਨੇ ਰਿਮੋਟ ਕੰਟਰੋਲ ਨਾਲ ਵਿਸਫੋਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਗੜਬੜੀ ਕਾਰਣ ਧਮਾਕੀ ਨਹੀਂ ਹੋ ਸਕਿਆ। ਸ਼ੇਖ ਨੇ ਦੱਸਿਆ ਕਿ ਚੁੰਬਕ ਲੱਗੇ ਉਪਕਰਨ ਵਿਚ ਤਕਰੀਬਨ ਇਕ ਕਿਲੋਗ੍ਰਾਮ ਪਦਾਰਥ ਸੀ। ਸਾਰੇ ਚੀਨੀ ਨਾਗਰਿਕ ਇਕ ਚੀਨੀ ਰੈਸਤਰਾਂ ਵਿਚ ਕੰਮ ਕਰਦੇ ਹਨ।
ਇਹ ਵੀ ਪੜ੍ਹੋ -ਕੋਰੋਨਾ ਟੀਕੇ ਉੱਤੇ ਖਤਰਾ, ਮਾਡਰਨਾ ਵੈਕਸੀਨ ਉੱਤੇ ਸਾਈਬਰ ਅਟੈਕ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੋਵਿਡ-19 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ 10 ਦਿਨਾਂ ਤੱਕ ਰਹਿੰਦੈ ਵਧੇਰੇ ਖਤਰਾ
NEXT STORY