ਕੋਲੰਬੋ— ਚੀਨੀ ਸਮੁੰਦਰੀ ਫੌਜ (ਨੇਵੀ) ਦਾ ਇਕ ਜਹਾਜ਼ ਅੱਜ ਚਾਰ ਦਿਨ ਦੌਰੇ 'ਤੇ ਕੋਲੰਬੋ ਬੰਦਰਗਾਹ ਪਹੁੰਚ ਗਿਆ। ਸ਼੍ਰੀਲੰਕਾਈ ਨੇਵੀ ਨੇ ਇਹ ਜਾਣਕਾਰੀ ਦਿੱਤੀ। ਅਤਿ-ਆਧੁਨਿਕ ਜਹਾਜ਼ ਹੇਪਿੰਕਫਾਂਗਝਾਓ ਨੂੰ ਦੁਨਿਆ ਭਰ 'ਚ ਆਫਤ ਦੇ ਸਮੇਂ ਮਨੁੱਖੀ ਸਹਾਇਤਾ ਦੀ ਭੂਮਿਕਾ ਨਿਭਾਉਣ ਦੇ ਲਿਹਾਜ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਆਮ ਤੌਰ 'ਤੇ ਆਰਕ ਪੀਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਹਾਜ਼ 'ਤੇ ਚਾਲਕ ਦਲ ਦੇ 381 ਮੈਂਬਰ ਰਹਿੰਦੇ ਹਨ ਅਤੇ ਆਪਣੀ ਸਮੁੰੰਦਰੀ ਯਾਤਰਾ ਦੌਰਾਨ ਇਹ ਹੁਣ ਤੱਕ ਸੰਸਾਰ ਭਰ 'ਚ 1.20 ਲੱਖ ਲੋਕਾਂ ਦਾ ਇਲਾਜ਼ ਕਰ ਚੁੱਕਾ ਹੈ।
ਇਸ 'ਤੇ ਸਾਰੇ ਅਤਿ-ਆਧੁਨਿਕ ਸੁਵਿਧਾਵਾਂ ਜਿਵੇ ਕਿ ਆਪਰੇਸ਼ਨ ਥਿਏਟਰ, ਆਈ. ਸੀ. ਯੂ. ਮੁੱਢਲੀ ਸਿਹਤ ਸਹੁਲਤਾਂ ਵਰਗੀਆਂ ਸੇਵਾਵਾਂ ਮੌਜੂਦ ਹਨ। ਇਸ ਵਿਚਾਲੇ ਜਹਾਜ਼ 'ਤੇ ਮੌਜੂਦ ਹੈਲੀਕਾਪਟਰਾਂ ਦੀ ਮਦਦ ਨਾਲ ਲੋੜ ਪੈਣ 'ਤੇ ਤੇਜ਼ੀ ਨਾਲ ਮਰੀਜ਼ਾਂ ਨੂੰ ਐਮਰਜੇਸੀ ਹਾਲਾਤ 'ਚ ਰੈਫਰ ਕੀਤਾ ਜਾ ਸਕਦਾ ਹੈ।
ਪੁਲਸ ਅਧਿਕਾਰੀ ਨੇ ਆਹ ਕੀ ਕਰਤਾ, ਬਣ ਗਿਆ ਚਰਚਾ ਦਾ ਵਿਸ਼ਾ
NEXT STORY