ਰੋਮ (ਕੈਂਥ)-ਇਹ ਖ਼ਬਰ ਉਹਨਾਂ ਬੱਚਿਆਂ ਲਈ ਖਾਸ ਹੈ ਜਿਹੜੇ ਸਕੂਲਾਂ ਵਿੱਚ ਸੈੱਲ ਫੋਨ ਵਰਤਦੇ ਹਨ। ਇਟਲੀ ਦੇ ਟਿਵੋਲੀ ਦੇ "ਲਾਜ਼ਾਰੋ ਸਪੈਲਾਂਜ਼ਾਨੀ" ਵਿਗਿਆਨਕ ਹਾਈ ਸਕੂਲ ਨੂੰ ਉਸ ਸਮੇਂ ਖਾਲੀ ਕਰਵਾਇਆ ਗਿਆ ਜਦੋਂ ਇੱਕ ਕਲਾਸ ਰੂਮ ਵਿੱਚ ਫ਼ੋਨ ਦੀ ਬੈਟਰੀ ਫਟਣ ਕਾਰਨ ਮਾਹੌਲ ਤਣਾਅਪੂਰਨ ਹੋ ਰਿਹਾ। ਇਹ ਧਮਾਕਾ ਸਵੇਰੇ 8.30 ਵਜੇ ਦੇ ਕਰੀਬ ਹੋਇਆ। ਇਸ ਖ਼ਤਰੇ ਨੂੰ ਦੇਖਣ ਵਾਲਾ ਪਹਿਲਾ ਵਿਅਕਤੀ ਸੈੱਲ ਫ਼ੋਨ ਦਾ ਮਾਲਕ ਸੀ, ਜੋ ਕਿ ਇੱਕ 17 ਸਾਲਾ ਵਿਦਿਆਰਥੀ ਸੀ, ਜਿਸਨੇ ਆਪਣੇ ਆਈਫੋਨ ਨੂੰ ਅਚਾਨਕ ਜ਼ਿਆਦਾ ਗਰਮ ਹੁੰਦੇ ਦੇਖਿਆ। ਧਮਾਕੇ ਤੋਂ ਥੋੜ੍ਹੀ ਦੇਰ ਪਹਿਲਾਂ, ਨੌਜਵਾਨ ਨੇ ਆਪਣਾ ਸੈੱਲ ਫ਼ੋਨ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਥੋੜ੍ਹੀ ਦੇਰ ਬਾਅਦ ਇਹ ਫਟ ਗਿਆ। ਧੂੰਏਂ ਕਾਰਨ ਕਲਾਸਰੂਮ ਵਿੱਚ ਮੌਜੂਦ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ।
ਪਹਿਲਾ ਪੀਰੀਅਡ ਲਗਾਉਣ ਵਾਲੇ ਅਧਿਆਪਕ ਨੇ ਸਭ ਤੋਂ ਪਹਿਲਾਂ ਇਸ ਖਤਰੇ ਨੂੰ ਭਾਪਦੇ ਗਲਿਆਰਿਆਂ ਵਿੱਚ ਅੱਗ ਬੁਝਾਊ ਯੰਤਰ ਦਸਤੇ ਨੂੰ ਕਾਲ ਕੀਤੀ ਤਾਂ ਜੋ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਫਿਰ ਸਭ ਨੂੰ ਸੁਰੱਖਿਅਤ ਕਰਨ ਹਿੱਤ ਨਿਕਾਸੀ ਦੇ ਅਭਿਆਸ ਸ਼ੁਰੂ ਹੋਏ। ਧਮਾਕੇ ਵਾਲੀ ਥਾਂ 'ਤੇ ਮੌਜੂਦ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਬਾਅਦ, ਸਕੂਲ ਪ੍ਰਿੰਸੀਪਲ ਦੇ ਹੁਕਮਾਂ 'ਤੇ ਪੂਰੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ, ਜਿਨ੍ਹਾਂ ਨੇ ਅਧਿਆਪਕਾਂ ਅਤੇ ATA ਸਟਾਫ਼ ਨਾਲ ਮਿਲ ਕੇ, ਪੂਰੀ ਸੁਰੱਖਿਆ ਵਿੱਚ ਬਾਹਰ ਨਿਕਲਣ ਦੇ ਤਰੀਕਿਆਂ ਦਾ ਤਾਲਮੇਲ ਕੀਤਾ। ਖੁਸ਼ਕਿਸਮਤੀ ਨਾਲ, ਇਮਾਰਤ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਪਰ ਰਾਜ ਪੁਲਸ ਦੀ ਗਸ਼ਤ ਅਤੇ ਕਾਰਾਬਿਨੀਏਰੀ ਮੌਕੇ 'ਤੇ ਪਹੁੰਚ ਗਏ। ਅਦਾਲਤ ਵਿੱਚ ਜਾਂਚ ਤੋਂ ਬਾਅਦ, ਇਹ ਪਤਾ ਲੱਗਾ ਕਿ ਧਮਾਕਾ ਫ਼ੋਨ ਦੀ ਬੈਟਰੀ ਦੇ ਜ਼ਿਆਦਾ ਗਰਮ ਹੋਣ ਕਾਰਨ ਹੋਇਆ ਸੀ। ਹਾਲਾਂਕਿ, ਖੇਤਰ ਨੂੰ ਸੁਰੱਖਿਅਤ ਬਣਾ ਦਿੱਤਾ ਗਿਆ ਸੀ ਅਤੇ ਕੁਝ ਘੰਟਿਆਂ ਦੇ ਅੰਦਰ-ਅੰਦਰ ਸਿੱਖਿਆ ਗਤੀਵਿਧੀਆਂ ਨਿਯਮਿਤ ਤੌਰ 'ਤੇ ਜਾਰੀ ਰਹੀਆਂ। ਲਗਭਗ ਇੱਕ ਘੰਟੇ ਬਾਅਦ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਦੀ ਇਮਾਰਤ ਵਿੱਚ ਵਾਪਸ ਜਾਣ ਲਈ ਹਰੀ ਝੰਡੀ ਦੇ ਦਿੱਤੀ ਗਈ।
ਜਥੇ. ਕੁਲਦੀਪ ਸਿੰਘ ਗੜਗੱਜ ਤਨਖਾਹੀਆ ਐਲਾਨ ਤੇ ਹਰਿਆਣਾ ਨੂੰ ਪਾਣੀ ਦੇਵੇਗਾ ਪੰਜਾਬ, ਅੱਜ ਦੀਆਂ ਟੌਪ-10 ਖਬਰਾਂ
NEXT STORY